Jalandhar : DC ਦਫ਼ਤਰ ‘ਚ ਕੰਮ ਕਰਵਾਉਣ ਲਈ ਹੋਣਾ ਪੈ ਸਕਦਾ ਹੈ ਖੱਜਲ, ਜਾਣੋ ਕਾਰਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ DC ਦਫ਼ਤਰ ਵਿੱਚ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਅੱਜ ਖੱਜਲ ਹੋਣਾ ਪੈ ਸਕਦਾ ਹੈ। ਦੱਸ ਦਈਏ ਕਿ ਅੱਜ ਸਾਰਾ ਸਟਾਫ ਵਿਜੀਲੈਂਸ ਦੀ ਕਾਰਵਾਈ ਦੇ ਵਿਰੋਧ 'ਚ ਹੜਤਾਲ 'ਤੇ ਰਹੇਗਾ। ਸਾਰੇ ਹੀ ਸਟਾਫ ਨੇ 13 ਜਨਵਰੀ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। 14 ਜਨਵਰੀ ਨੂੰ ਮਕਰ ਸਕ੍ਰਾਂਤੀ ਦੀ ਛੁੱਟੀ ਤੇ 15 ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਹੁਣ ਸੋਮਵਾਰ ਨੂੰ ਹੀ ਪਤਾ ਲੱਗੇਗਾ ਕਿ ਸਟਾਫ਼ ਕੰਮ ਕਰੇਗਾ ਜਾਂ ਛੁੱਟੀ 'ਤੇ ਰਹੇਗਾ । ਕਰਮਚਾਰੀ ਯੂਨੀਅਰ ਨੇ ਕਿਹਾ ਕਿ ਲੁਧਿਆਣਾ 'ਚ RTI ਨਰਿੰਦਰ ਸਿੰਘ ਤੇ ਤਹਿਸੀਲ ਜ਼ੀਰਕਪੁਰ ਤਾਇਨਾਤ ਰਜਿਸਟਰੀ ਕਲਰਕ ਖ਼ਿਲਾਫ਼ ਝੂਠਾ ਮਾਮਲਾ ਦਰਜ਼ ਕੀਤਾ ਗਿਆ ਹੈ । ਵਿਜੀਲੈਂਸ ਵਲੋਂ ਸਟਾਫ਼ ਨਾਲ ਧੱਕਾ ਕੀਤਾ ਜਾ ਰਿਹਾ ਹੈ । ਯੂਨੀਅਰ ਪ੍ਰਧਾਨ ਤੇਜਿੰਦੇਪਾਲ ਸਿੰਘ ਨੇ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਹੋ ਰਹੀ ਹੈ । ਇਸ ਲਈ ਸਾਡੇ ਵਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ ।