ਜਲੰਧਰ ਦਾ ਚੈੱਸ ਸਟਾਰ ਚਮਕਿਆ- ਨਮਿਤਬੀਰ ਸਿੰਘ ਵਾਲੀਆ ਨੇ ਹਾਸਲ ਕੀਤਾ ਇੰਟਰਨੈਸ਼ਨਲ ਮਾਸਟਰ ਦਾ ਖ਼ਿਤਾਬ!

by nripost

ਚੰਡੀਗੜ੍ਹ (ਪਾਇਲ): ਪੰਜਾਬ ਨੇ ਸ਼ਤਰੰਜ ਵਿਚ ਇਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਜਲੰਧਰ ਦੇ ਨਮਿਤਬੀਰ ਸਿੰਘ ਵਾਲੀਆ ਨੇ ਸ਼ਤਰੰਜ ਵਿਚ ਇੰਟਰਨੈਸ਼ਨਲ ਮਾਸਟਰ ਦਾ ਖਿਤਾਬ ਜਿੱਤਿਆ ਹੈ। ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਪੰਜਾਬ ਨਾਲ ਸਬੰਧਤ ਦੂਜਾ ਸ਼ਖ਼ਸ ਹੈ।

ਵਾਲੀਆ ਦੇ ਕੋਚ ਕੰਵਰਜੀਤ ਸਿੰਘ ਨੇ ਇਕ ਫੇਸਬੁਕ ਪੋਸਟ ਵਿਚ ਇਹ ਖ਼ਬਰ ਸਾਂਝੀ ਕੀਤੀ ਹੈ। ਨਮਿਤਬੀਰ ਸਿੰਘ ਵਾਲੀਆ ਨੇ ਫਰਾਂਸ ਵਿੱਚ ਤੀਜੇ Annemasse ਅੰਤਰਰਾਸ਼ਟਰੀ ਮਾਸਟਰਜ਼ ਟੂਰਨਾਮੈਂਟ ਵਿੱਚ ਆਪਣਾ ਆਖਰੀ IM ਨਾਰਮ ਪ੍ਰਾਪਤ ਕੀਤਾ। ਵਾਲੀਆ ਇਸ ਈਵੈਂਟ ਵਿੱਚ ਕੁੱਲ ਮਿਲਾ ਕੇ ਪ੍ਰਭਾਵਸ਼ਾਲੀ ਚੌਥੇ ਸਥਾਨ ’ਤੇ ਰਿਹਾ।

ਇਸ ਤੋਂ ਪਹਿਲਾਂ ਪੰਜਾਬ ਦੇ ਦੁਸ਼ਯੰਤ ਸ਼ਰਮਾ ਦੇ ਕਰੀਬ ਚਾਰ ਸਾਲ ਪਹਿਲਾਂ 1 ਫਰਵਰੀ 2022 ਨੂੰ ਪੰਜਾਬ ਦਾ ਪਹਿਲਾ ਅੰਤਰਰਾਸ਼ਟਰੀ ਮਾਸਟਰ ਬਣ ਕੇ ਇਤਿਹਾਸ ਰਚਿਆ ਸੀ। ਜਲੰਧਰ ਦੇ ਰਹਿਣ ਵਾਲੇ ਦੁਸ਼ਯੰਤ ਨੇ ਰੂਸ ਦੇ IM ਆਰਟੇਮ ਸਾਦੋਵਸਕੀ ਨੂੰ ਹਰਾ ਕੇ 2400 ਰੇਟਿੰਗ ਦਾ ਅੰਕੜਾ ਪਾਰ ਕੀਤਾ ਸੀ।

More News

NRI Post
..
NRI Post
..
NRI Post
..