ਸੂਬੇ ਭਰ ‘ਚ ਬੱਸਾਂ ਦਾ ਚੱਕਾ ਜਾਮ, ਜਾਣੋ ਕਾਰਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੂਬੇ ਭਰ 'ਚ ਪੰਜਾਬ ਪਨਬਸ/PRTC ਕੰਟਰੈਕਟਰ ਯੂਨੀਅਨਾਂ ਵਲੋਂ ਬਟਾਲਾ 'ਚ ਕੰਡਕਟਰਾਂ ਨੂੰ ਬਰਖ਼ਾਸਤ ਕਰਨ 'ਤੇ ਫਿਰੋਜ਼ਪੁਰ 'ਚ ਕੰਡਕਟਰਾਂ ਦੇ ਤਬਾਦਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੂਬੇ ਭਰ 'ਚ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ।ਦੱਸਿਆ ਜਾ ਰਿਹਾ ਪੰਜਾਬ ਰੋਡਵੇਜ ਤੇ PRTC ਕੰਟਰੈਕਟਰ ਯੂਨੀਅਨਾਂ ਨੇ ਪਨਬਸ ਦੇ ਬਟਾਲਾ ਡਿਪੂ ਦੇ ਕੰਡਕਟਰ ਪ੍ਰਿਤਪਾਲ ਸਿੰਘ ਨੀ ਮੁਅੱਤਲ ਕਰਨ 'ਤੇ ਵਿਭਾਗੀ ਜਾਂਚ ਦੇ ਵਿਰੋਧ 'ਵਿੱਚ ਪੂਰੇ ਸੂਬੇ ਵਿੱਚ ਧਰਨਾ ਦਿੱਤਾ ਤੇ ਬੱਸਾਂ ਦਾ ਚੱਕਾ ਜਾਮ ਕੀਤਾ। ਜਲੰਧਰ ਸਮੇਤ ਲੁਧਿਆਣਾ, ਅੰਮ੍ਰਿਤਸਰ 'ਚ ਵੀ ਧਰਨਾ ਪ੍ਰਦਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀ ਮੁਲਜਮਾਂ ਨੇ ਕਿਹਾ ਸਟੇਟ ਟਰਾਂਸਪੋਰਟ ਡਾਇਰੈਕਟਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ 'ਚ ਕੋਈ ਧਿਆਨ ਨਹੀਂ ਦੇ ਰਹੇ ਹਨ।