ਜੰਮੂ-ਕਸ਼ਮੀਰ ਨੂੰ ਕੇਂਦਰ ਵਲੋਂ 967 ਕਰੋੜ ਰੁਪਏ ਦਾ ਜੀ. ਐੱਸ. ਟੀ. ਮੁਆਵਜ਼ੇ ਜ਼ਾਰੀ

by vikramsehajpal

ਦਿੱਲੀ (ਦੇਵ ਇੰਦਰਜੀਤ) : ਕੇਂਦਰ ਸਰਕਾਰ ਨੇ ਖ਼ਾਸ ਉਧਾਰੀ ਯੋਜਨਾ ਤਹਿਤ ਪਿਛਲੇ ਚਾਰ ਮਹੀਨਿਆਂ ’ਚ ਜੰਮੂ-ਕਸ਼ਮੀਰ ਨੂੰ ਜੀ. ਐੱਸ. ਟੀ. ਮੁਆਵਜ਼ੇ ਦੇ ਰੂਪ ’ਚ 2,780 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ 15 ਜੁਲਾਈ ਨੂੰ ਜੰਮੂ-ਕਸ਼ਮੀਰ ਨੂੰ 1,813 ਕਰੋੜ ਰੁਪਏ ਦਿੱਤੇ ਗਏ ਸਨ, ਜਿਸ ਨਾਲ ਜੁਲਾਈ ਤੋਂ ਹੁਣ ਤਕ ਜੰਮੂ-ਕਸ਼ਮੀਰ ਨੂੰ ਮਿਲਿਆ ਕੁਲ ਮੁਆਵਜ਼ਾ 2,780 ਕਰੋੜ ਰੁਪਏ ਹੋ ਗਿਆ ਹੈ।

ਕੋਰੋਨਾ ਮਹਾਮਾਰੀ ਦੇ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਨ ਤੋਂ ਬਾਅਦ ਕੇਂਦਰ ਨੇ ਜੀ. ਐੱਸ. ਟੀ. ਮੁਆਵਜ਼ਾ ਦਿੱਤਾ ਹੈ। ਸੂਬਿਆਂ ਦੇ ਸੰਸਾਧਨ ਫਰਕ ਨੂੰ ਦੂਰ ਕਰਨ ਲਈ ਕੇਂਦਰ ਨੇ ਜੀ. ਐੱਸ. ਟੀ. ਮੁਆਵਜ਼ੇ ਦੇ ਰੂਪ ’ਚ 40,000 ਕਰੋੜ ਰੁਪਏ ਜਾਰੀ ਕੀਤੇ ਹਨ, ਜਿਸ ’ਚ ਜੰਮੂ-ਕਸ਼ਮੀਰ ਨੂੰ 967 ਕਰੋੜ ਰੁਪਏ ਮਿਲਣਗੇ।

ਜੀ. ਐੱਸ. ਟੀ. ਦੀ ਘਾਟ ਨੂੰ ਪੂਰਾ ਕਰਨ ਲਈ ਇਕ ਖ਼ਾਸ ਉਧਾਰੀ ਯੋਜਨਾ ਤਹਿਤ ਜੰਮੂ-ਕਸ਼ਮੀਰ ਨੂੰ 967 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜੁਲਾਈ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ 1,813 ਕਰੋੜ ਰੁਪਏ ਮਿਲੇ।

ਉਨ੍ਹਾਂ ਅੱਗੇ ਦੱਸਿਆ ਕਿ ਜੰਮੂ-ਕਸ਼ਮੀਰ ਨੂੰ ਜੁਲਾਈ 2017 ਤੋਂ ਹੁਣ ਤਕ ਜੀ. ਐੱਸ. ਟੀ. ਦੇ ਰੂਪ ’ਚ 8,200 ਕਰੋੜ ਰੁਪਏ ਮਿਲੇ ਹਨ। ਜੁਲਾਈ ’ਚ ਕੇਂਦਰ ਨੇ 75,000 ਕਰੋੜ ਰੁਪਏ ਦਾ ਜੀ. ਐੱਸ. ਟੀ. ਮੁਆਵਜ਼ਾ ਜਾਰੀ ਕੀਤਾ ਸੀ, ਜਿਸ ਨਾਲ ਜੰਮੂ-ਕਸ਼ਮੀਰ ਨੂੰ 1,813 ਕਰੋੜ ਰੁਪਏ ਮਿਲੇ।