ਜੰਮੂ-ਕਸ਼ਮੀਰ : ਸੁਰੱਖਿਆ ਬਲਾਂ ‘ਤੇ ਅੱਤਵਾਦੀ ਹਮਲਾ, ਗੋਲ਼ੀਬਾਰੀ ਦੌਰਾਮ 2 ਜਵਾਨ ਸ਼ਹੀਦ

by jaskamal

ਨਿਊਜ਼ ਡੈਸਕ (ਜਸਕਮਲ) : ਜੰਮੂ-ਕਸ਼ਮੀਰ 'ਚ ਸ਼੍ਰੀਨਗਰ ਦੇ ਪੰਥ ਚੌਕ ਇਲਾਕੇ 'ਚ ਸੁਰੱਖਿਆ ਬਲਾਂ 'ਤੇ ਅੱਤਵਾਦੀ ਹਮਲੇ ਦੌਰਾਨ 2 ਜਵਾਨ ਸ਼ਹੀਦ ਹੋ ਗਏ ਹਨ, ਜਦਕਿ 12 ਜਵਾਨਾਂ ਜ਼ਖਮੀ ਹੋਣ ਦੀ ਖਬਰ ਹੈ। ਮੁੱਢਲੀ ਜਾਣਕਾਰੀ ਮੁਤਾਬਕ ਸੂਤਰਾਂ ਦਾ ਕਹਿਣਾ ਹੈ ਕਿ ਦੋ ਤੋਂ ਤਿੰਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਬੱਸ 'ਤੇ ਗੋਲੀਬਾਰੀ ਕੀਤੀ। ਜਵਾਨਾਂ ਨਾਲ ਭਰੀ ਬੱਸ ਸ੍ਰੀਨਗਰ ਦੇ ਬਾਹਰਵਾਰ ਜਵਾਨ ਸਥਿਤ ਪੁਲਿਸ ਟਰੇਨਿੰਗ ਕਾਲਜ ਵੱਲ ਜਾ ਰਹੀ ਸੀ। ਇਸ ਬੱਸ ਵਿੱਚ ਜੰਮੂ-ਕਸ਼ਮੀਰ ਆਰਮਡ ਪੁਲਿਸ ਦੀ ਨੌਵੀਂ ਬਟਾਲੀਅਨ ਦੇ ਜਵਾਨ ਸਵਾਰ ਸੀ।

https://twitter.com/KashmirPolice/status/1470382842622320640?ref_src=twsrc%5Etfw%7Ctwcamp%5Etweetembed%7Ctwterm%5E1470382842622320640%7Ctwgr%5E%7Ctwcon%5Es1_&ref_url=https%3A%2F%2Fpunjabi.abplive.com%2Fnews%2Findia%2Fterrorist-firing-on-security-forces-bus-srinagar-jammu-kashmir-638262

ਜੰਮੂ-ਕਸ਼ਮੀਰ ਪੁਲਿਸ ਨੇ ਇਕ ਟਵੀਟ 'ਚ ਕਿਹਾ, “ਅੱਤਵਾਦੀਆਂ ਨੇ ਸ਼੍ਰੀਨਗਰ ਦੇ ਖੇਤਰ 'ਚ ਜ਼ੇਵਨ ਨੇੜੇ ਇਕ ਪੁਲਿਸ ਵਾਹਨ 'ਤੇ ਗੋਲੀਬਾਰੀ ਕੀਤੀ। ਹਮਲੇ 'ਚ 14 ਜਵਾਨ ਜ਼ਖਮੀ ਹੋ ਗਏ। ਸਾਰੇ ਜ਼ਖਮੀ ਕਰਮਚਾਰੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਲਾਕੇ ਨੂੰ ਘੇਰ ਲਿਆ ਗਿਆ ਹੈ।" ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਪੁਲਿਸ ਮੁਲਾਜ਼ਮਾਂ ਵਿੱਚ ਇੱਕ ਏਐਸਆਈ ਅਤੇ ਇੱਕ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਸ਼ਾਮਲ ਹੈ।