ਜੰਮੂ-ਕਸ਼ਮੀਰ ਦੇ ਸੋਪੋਰ ‘ਚ ਪੁਲਿਸ ਨੇ ਤਬਾਹ ਕੀਤੇ ਲਸ਼ਕਰ ਦੇ ਅੱਤਵਾਦੀ ਠਿਕਾਣੇ

by mediateam

ਜੰਮੂ ਕਸ਼ਮੀਰ (Vikram Sehajpal) : ਪੁਲਿਸ ਅਤੇ ਸੁਰੱਖਿਆ ਬਲਾਂ ਨੇ ਸੋਪੋਰ ਜ਼ਿਲ੍ਹੇ ਦੇ ਇੱਕ ਬਗੀਚੇ ਵਿੱਚ ਅੱਤਵਾਦੀ ਠਿਕਾਣੇ ਨੂੰ ਨਸ਼ਟ ਕਰ ਦਿੱਤਾ ਹੈ। ਦੱਸਿਆ ਦਾ ਰਿਹਾ ਹੈ ਕਿ ਇਹ ਅੱਤਵਾਦੀ ਠਿਕਾਣਾ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸਾਜਦ ਹੈਦਰ ਵੱਲੋਂ ਲੁਕਣ ਦੇ ਲਈ ਵਰਤਿਆ ਜਾ ਰਿਹਾ ਸੀ। ਜੰਮੂ-ਕਸ਼ਮੀਰ ਪੁਲਿਸ ਨੇ ਟਵੀਟ ਕਰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ, '' ਪੁਲਿਸ ਅਤੇ ਸੁਰੱਖਿਆ ਬਲਾਂ ਨੇ ਸੋਪੋਰ ਆਰਚੇਡ ਵਿੱਚ ਅੱਤਵਾਦੀ ਠਿਕਾਣਿਆਂ 'ਤੇ ਛਾਪਾ ਮਾਰਿਆ ਤੇ ਉਸ ਨੂੰ ਨਸ਼ਟ ਕਰ ਦਿੱਤਾ। 

ਇਹ ਉਸੇ ਪਿੰਡ ਬਰਾਤ ਦੇ ਲਸ਼ਕਰ ਤੋਇਬਾ ਦੇ ਅੱਤਵਾਦੀ ਸਾਜਦ ਹੈਦਰ ਦਾ ਲੁਕਣ ਦਾ ਠਿਕਾਣਾ ਹੈ। ਇਹ ਬਾਗ ਹੈਦਰ ਦੇ ਮਾਮੇ ਦਾ ਹੈ।”ਪੁਲਿਸ ਨੇ ਇਹ ਵੀ ਕਿਹਾ ਕਿ ਨਵੀਂ ਭਰਤੀ ਇਥੇ ਸਿਖਲਾਈ ਲਈ ਲਿਆਂਦੀ ਗਈ ਸੀ। ਪੁਲਿਸ ਮੁਤਾਬਕ ਇਹ ਉਹ ਠਿਕਾਣਾ ਹੈ, ਜਿੱਥੇ ਹੈਦਰ ਵੱਲੋਂ ਨਵੀਂ ਭਰਤੀਆਂ ਲਿਆ ਜਾਂਦੀਆਂ ਸਨ ਤੇ ਉਨ੍ਹਾਂ ਨੂੰ ਇਥੇ ਸਿਖਲਾਈ ਦਿੱਤੀ ਜਾਂਦੀ ਸੀ। ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਹੈਦਰ ਦੀ ਇੱਕ ਨਵੀਂ ਭਰਤੀ ਨੂੰ ਪੁਲਿਸ ਨੇ ਕੁੱਝ ਦਿਨ ਪਹਿਲਾਂ ਹੀ ਫੜ ਲਿਆ ਸੀ।

More News

NRI Post
..
NRI Post
..
NRI Post
..