ਪੁਲਵਾਮਾ ਹਮਲਾ – ਹੁਰੀਅਤ ਸਮੇਤ 160 ਕਸ਼ਮੀਰੀ ਨੇਤਾਵਾਂ ਦੀ ਸੁਰੱਖਿਆ ਖੋਹੀ ਗਈ

by mediateam
ਸ਼੍ਰੀਨਗਰ , 21 ਫਰਵਰੀ ( NRI MEDIA ) ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਹੁਰੀਅਤ ਨੇਤਾਵਾਂ ਦੀ ਸੁਰੱਖਿਆ ਵਾਪਸ ਲੈਣ ਦਾ ਵੱਡਾ ਫੈਸਲਾ ਕੀਤਾ ਹੈ ਇਸ ਤੋਂ ਪਹਿਲਾਂ ਪੰਜ ਹੁਰੀਅਤ ਨੇਤਾਵਾਂ ਦੀ ਸੁਰੱਖਿਆ ਵਾਪਸ ਲਈ ਗਈ ਸੀ ਪਰ ਹੁਣ ਸੂਬਾ ਸਰਕਾਰ ਨੇ 18 ਹੁਰੀਅਤ ਨੇਤਾਵਾਂ ਸਮੇਤ 160 ਕਸ਼ਮੀਰੀ ਸਿਆਸੀ ਨੇਤਾਵਾਂ ਦੀ ਸੁਰੱਖਿਆ ਹਟਾ ਲਈ ਹੈ , ਸੂਬੇ ਦੇ ਮੁੱਖ ਸਕੱਤਰ ਬੀ.ਬੀ ਆਰ ਸੁਬਰਾਮਨੀਅਮ ਦੀ ਅਗਵਾਈ ਵਿੱਚ ਹੋਈ ਸੁਰੱਖਿਆ ਸਮੀਖਿਆ ਦੀ ਬੈਠਕ ਵਿੱਚ ਕਿਹਾ ਗਿਆ ਕਿ ਅਲਗਾਵਵਾਦੀਆਂ ਦੀ ਸੁਰੱਖਿਆ ਸੰਸਾਧਨਾਂ ਦੀ ਬਰਬਾਦੀ ਹੈ | ਜਿਨ੍ਹਾਂ ਦੀ ਸੁਰੱਖਿਆ ਘਟਾਈ ਗਈ ਹੈ, ਉਨ੍ਹਾਂ 'ਚ ਐਸ ਏ ਐਸ ਗਿਲਾਨੀ, ਅਗਾ ਸਯਦ ਮੌਸਵੀ, ਮੌਲਵੀ ਅਬਦ ਬਾਸ, ਯਸੀਨ ਮਲਿਕ, ਸਲੀਮ ਗਿਲਾਨੀ ਆਦਿ ਸ਼ਾਮਿਲ ਹਨ. ਇਸ ਤੋਂ ਪਹਿਲਾਂ ਵੀ ਐਤਵਾਰ ਨੂੰ ਵੀ ਅਲਗਾਵਵਾਦੀ ਨੇਤਾਵਾਂ ਦੀ ਸੁਰੱਖਿਆ ਨੂੰ ਵਾਪਸ ਲਿਆ ਗਿਆ ਸੀ , ਸਿਵਲ ਸਰਵਿਸਿਜ਼ ਦੇ 2010 ਦੇ ਟੌਪਰ ਅਤੇ ਹਾਲ ਹੀ ਵਿੱਚ ਆਈਏਐਸ ਦੀ ਨੌਕਰੀ ਛੱਡਣ ਵਾਲੇ ਸ਼ਾਹ ਫੈਜ਼ਲ ਦਾ ਨਾਮ ਵੀ ਸੁਰੱਖਿਆ ਖੁੱਸਣ ਵਾਲਿਆਂ ਦੀ ਸੂਚੀ ਵਿੱਚ ਹੈ | ਇਨ੍ਹਾਂ ਅਲਗਾਵਵਾਦੀ ਨੇਤਾਵਾਂ ਦੀ ਸੁਰੱਖਿਆ ਵਿੱਚ ਸੌ ਤੋਂ ਵੱਧ ਗੱਡੀਆਂ ਲੱਗੀਆਂ ਸਨ , ਇਸ ਤੋਂ ਇਲਾਵਾ 1000 ਪੁਲਿਸ ਕਰਮਚਾਰੀਆਂ ਨੂੰ ਵੀ ਇਨ੍ਹਾਂ ਨੇਤਾਵਾਂ ਦੀ ਸੁਰੱਖਿਆ ਵਿੱਚ ਸ਼ਾਮਲ ਕੀਤਾ ਗਿਆ ਸੀ , ਇਸ ਤੋਂ ਪਹਿਲਾਂ 17 ਫਰਵਰੀ ਨੂੰ ਵੀ ਸੂਬਾ ਸਰਕਾਰ ਨੇ ਵੱਖਵਾਦੀ ਆਗੂ ਮੀਰਵਾਇਜ਼ ਉਮੀਰ ਫਾਰੂਕ, ਪ੍ਰਫਸਰ ਅਬਦੁਲ ਗਨੀ ਭੱਟ, ਬਿਲਾਵਲ ਲੋਨ, ਹਾਸ਼ਿਮ ਕੁਰੇਸੀ ਅਤੇ ਸ਼ਬੀਰ ਅਹਿਮਦ ਸ਼ਾਹ ਦੀ ਸੁਰੱਖਿਆ ਵਾਪਸ ਲੈਣ ਦੀ ਫੈਸਲਾ ਕੀਤਾ ਸੀ | ਇਕ ਬਿਆਨ ਵਿਚ ਹੁਰੀਅਤ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਕਦੇ ਵੀ ਸੁਰੱਖਿਆ ਨਹੀਂ ਮੰਗੀ ਸੀ , ਮੀਰਵਾਇਜ਼ ਉਮਰ ਫਰੂਕ ਦੀ ਅਗਵਾਈ ਵਾਲੀ ਹੁਰੀਅਤ ਕਾਨਫਰੰਸ ਨੇ ਕਿਹਾ ਕਿ ਸਰਕਾਰ ਨੇ ਖੁਦ ਵੱਖਵਾਦੀ ਆਗੂਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਸੀ , ਇਸਦੀ ਕਦੀ ਮੰਗ ਕੀਤੀ ਨਹੀਂ ਗਈ ਸੀ |