ਜਾਪਾਨ ਨੇ ਚੀਨ ਨਾਲ ਘੁਸਪੈਠ ਦੀਆਂ ਘਟਨਾਵਾਂ ‘ਤੇ ਪ੍ਰਗਟਾਇਆ ਵਿਰੋਧ

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਆਪਣੇ ਵਫਦ ਨਾਲ ਦੋ ਦਿਨਾ ਯਾਤਰਾ 'ਤੇ ਜਾਪਾਨ ਪਹੁੰਚੇ ਹਨ ਤੇ ਪ੍ਰਮੁੱਖ ਤੌਰ ਸੇਨਕਾਕੂ ਟਾਪੂ ਦੇ ਵਿਵਾਦ ਤੇ ਘੁਸਪੈਠ ਦੇ ਮੁੱਦੇ 'ਤੇ ਹੀ ਦੋਵੇਂ ਧਿਰਾਂ ਵਿਚਾਲੇ ਗੱਲਬਾਤ ਹੋ ਰਹੀ ਹੈ। ਦੱਸ ਦਈਏ ਕਿ ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਕੇਟਸੁਨੋਬੂ ਕੇਟੋ ਨੇ ਗੱਲਬਾਤ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਘੁਸਪੈਠ ਦਾ ਮਾਮਲਾ ਗੰਭੀਰ ਹੈ।

ਦੋਵੇਂ ਹੀ ਧਿਰਾਂ ਸਹਿਮਤ ਹਨ ਕਿ ਉਹ ਭੜਕਾਉਣ ਵਾਲੀਆਂ ਸਰਗਰਮੀਆਂ ਤੋਂ ਪਰਹੇਜ਼ ਕਰਨਗੇ। ਯਾਦ ਰਹੇ ਕਿ ਪੂਰਬੀ ਚੀਨ ਸਾਗਰ ਦੇ ਸੇਨਕਾਕੂ ਟਾਪੂ 'ਤੇ ਨਿਰੰਤਰ ਚੀਨ ਘੁਸਪੈਠ ਦੀ ਕੋਸ਼ਿਸ ਕਰਦਾ ਰਿਹਾ ਹੈ, ਉਹ ਇਸਨੂੰ ਆਪਣਾ ਡਿਆਓਯੂ ਟਾਪੂ ਦੱਸਦਾ ਹੈ। ਇਸ ਮੁੱਦੇ 'ਤੇ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਵੱਧ ਰਿਹਾ ਹੈ।