ਨਵੀਂ ਦਿੱਲੀ (ਦੇਵ ਇੰਦਰਜੀਤ)- ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਕਲਾ ਖੇਤਰ ਤੋਂ ਐਸ.ਪੀ. ਬਾਲਾਸੁਬਰਮਣਿਯ, ਦਵਾਈ ਖੇਤਰ ਤੋਂ ਡਾਕਟਰ ਬੇਲੇ ਮੋਨੱਪਾ ਹੇਗੜੇ, ਸਾਇੰਸ ਐਂਡ ਇੰਜੀਨੀਅਰਿੰਗ ਤੋਂ ਨਰਿੰਦਰ ਸਿੰਘ ਕਪਾਨੀ, ਰੂਹਾਨੀਅਤ ਤੋਂ ਮੌਲਾਨਾ ਬਹਿਦੂਦੀਨ ਖਾਨ, ਪੁਰਾਤੱਤਵ ਤੋਂ ਬੀ.ਬੀ. ਲਾਲ ਅਤੇ ਕਲਾ ਖੇਤਰ ਤੋਂ ਸੁਦਰਸ਼ਨ ਸ਼ਾਹੂ ਹਨ। ਦੇਸ਼ ਦੇ ਵੱਖ-ਵੱਖ ਖੇਤਰ ਦੇ ਕੁੱਲ 119 ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 7 ਹਸਤੀਆਂ ਨੂੰ ਪਦਮ ਵਿਭੂਸ਼ਣ, 10 ਨੂੰ ਪਦਮ ਭੂਸ਼ਣ ਅਤੇ 102 ਨੂੰ ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ ਹੈ।

