
ਮਹਾਰਾਸ਼ਟਰ (ਸਾਹਿਬ) : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ’ਚ ਅੱਜ ਪੁਲੀਸ ਅਤੇ ਕਮਾਂਡੋਜ਼ ਨਾਲ ਮੁਕਾਬਲੇ ਦੌਰਾਨ 12 ਨਕਸਲੀ ਮਾਰੇ ਗਏ ਅਤੇ ਦੋ ਸੁਰੱਖਿਆ ਜਵਾਨ ਜ਼ਖ਼ਮੀ ਹੋ ਗਏ। ਗੜ੍ਹਚਿਰੌਲੀ ਦੇ ਪੁਲੀਸ ਕਪਤਾਨ ਨਿਲੋਤਪਾਲ ਨੇ ਕਿਹਾ ਕਿ ਵੰਡੋਲੀ ਪਿੰਡ ਵਿੱਚ ਸੀ60 ਕਮਾਂਡੋਜ਼ ਅਤੇ ਨਕਲੀਆਂ ਵਿਚਾਲੇ ਮੁਕਾਬਲਾ ਛੇ ਘੰਟੇ ਚੱਲਿਆ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੌਕੇ ਤੋਂ ਨਕਸਲੀਆਂ ਦੀ 12 ਲਾਸ਼ਾਂ ਤੋਂ ਇਲਾਵਾ ਤਿੰਨ ਏਕੇ47 ਰਾਈਫਲਾਂ, ਦੋ ਇੰਨਸਾਸ ਰਾਈਫਲਾਂ, ਇੱਕ ਕਾਰਬਾਈਨ ਤੇ ਇੱਕ ਐੱਸਐੱਲਆਰ ਆਦਿ ਬਰਾਮਦ ਕੀਤੇ ਹਨ।