ਜਿਨਪਿੰਗ ਚੀਨ ਨੂੰ ਚਾਹੁੰਦੇ ਹਨ ਸਭ ਤੋਂ ਵੱਡੀ ਤਾਕਤ ਬਣਾਉਣਾ : US

by vikramsehajpal

ਵਾਸ਼ਿੰਗਟਨ (ਐਨ.ਆਰ.ਆਈ.ਮੀਡਿਆ) : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦਾਅਵਾ ਕੀਤਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾ ਸਿਰਫ਼ ਘਰੇਲੂ ਮਾਮਲਿਆਂ 'ਤੇ ਪੂਰਾ ਕੰਟਰੋਲ ਚਾਹੁੰਦੇ ਹਨ ਸਗੋਂ ਆਪਣੇ ਦੇਸ਼ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਵੀ ਬਣਾਉਣਾ ਚਾਹੁੰਦੇ ਹਨ। ਇਸ ਲਈ ਚੀਨੀ ਨੇਤਾ ਯੋਜਨਾ ਤਹਿਤ ਫ਼ੌਜੀ ਤਾਕਤ ਦੇ ਨਾਲ ਅੰਤਰਰਾਸ਼ਟਰੀ ਸੰਗਠਨਾਂ ਵਿਚ ਭੰਨਤੋੜ ਵੀ ਕਰ ਰਹੇ ਹਨ।

ਪੋਂਪੀਓ ਨੇ ਜਾਰਜੀਆ ਇੰਸਟੀਚਿਊਟ ਆਫ ਟੈਕਨਾਲੋਜੀੋ ਦੇ ਇਕ ਪ੍ਰੋਗਰਾਮ ਵਿਚ ਬੁੱਧਵਾਰ ਨੂੰ ਕਿਹਾ ਕਿ ਜਿਨਪਿੰਗ ਨੇ ਆਪਣੇ ਇਰਾਦਿਆਂ ਨੂੰ ਸਪੱਸ਼ਟ ਤੌਰ 'ਤੇ ਜ਼ਾਹਿਰ ਕਰ ਦਿੱਤਾ ਹੈ। ਉਹ ਜੋ ਕੁਝ ਕਹਿੰਦੇ ਹਨ ਉਸ ਨੂੰ ਤੁਹਾਨੂੰ ਸਿਰਫ਼ ਸੁਣਨਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ 'ਤੇ ਪੂਰਾ ਕੰਟਰੋਲ ਚਾਹੁੰਦੇ ਹਨ ਅਤੇ ਚੀਨ ਨੂੰ ਵਿਦੇਸ਼ ਵਿਚ ਨੰਬਰ ਇਕ ਤਾਕਤ ਬਣਾਉਣ ਦੇ ਇੱਛੁਕ ਹਨ। ਉਹ ਇਸੇ ਦਿਸ਼ਾ ਵਿਚ ਕੰਮ ਕਰ ਰਹੇ ਹਨ।

ਅਮਰੀਕੀ ਵਿਦੇਸ਼ ਮੰਤਰੀ ਅਨੁਸਾਰ ਉਹ (ਜਿਨਪਿੰਗ) ਚੀਨੀ ਫ਼ੌਜ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੂੰ ਮਜ਼ਬੂਤ ਕਰ ਰਹੇ ਹਨ। ਉਹ ਬੀਜਿੰਗ ਦੇ ਫ਼ਾਇਦੇ ਲਈ ਅੰਤਰਰਾਸ਼ਟਰੀ ਸੰਗਠਨਾਂ ਵਿਚ ਭੰਨਤੋੜ ਵੀ ਕਰ ਰਹੇ ਹਨ। ਉਹ ਦੁਨੀਆ ਭਰ ਵਿਚ ਪ੍ਰਭਾਵ ਪਾਉਣ ਵਾਲੇ ਵੱਡੀ ਮੁਹਿੰਮ ਵਿਚ ਰੁਝੇ ਹਨ।