Jammu Kashmir ‘ਚ ਮੰਦਰ ਦੀ ਭੰਨ੍ਹ-ਤੋੜ, ਸ਼ਿਵ ਜੀ ਦੀ ਮੂਰਤੀ ਦਾ ਅਪਮਾਨ | The Tv Nri

by jaskamal

ਨਿਊਜ਼ ਡੈਸਕ : ਜੰਮੂ-ਕਸ਼ਮੀਰ Jammu Kashmir ਵਿਖੇ ਮੰਦਰਾਂ ‘ਚ ਭੰਨ੍ਹ-ਤੋੜ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਤਾਜ਼ਾ ਮਾਮਲਾ ਹੈ ਡੋਡਾ ਜ਼ਿਲ੍ਹੇ ਦਾ ਜਿਥੇ ਮਰਮਟ 'ਚ ਇਕ ਸ਼ਿਵ ਮੰਦਰ 'ਚ ਭੰਨ੍ਹ-ਤੋੜ ਕੀਤੀ। ਮੰਦਰ 'ਚੋਂ ਸ਼ਿਵ ਜੀ ਦੀ ਮੂਰਤੀ ਦਾ ਭੰਨ੍ਹ ਤੋੜ ਕਰ ਕੇ ਬਾਹਰ ਸੁੱਟ ਦਿੱਤੀ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਇਸੇ ਹਫ਼ਤੇ 11 ਜੁਲਾਈ ਨੂੰ ਕਠੂਆ ਦੇ ਇਕ ਮੰਦਰ ਵਿਚ ਅਣਪਛਾਤੇ ਲੋਕਾਂ ਨੇ ਭੰਨ੍ਹ-ਤੋੜ ਕੀਤੀ।

ਇਕ ਮਹੀਨਾ ਪਹਿਲਾਂ 5 ਜੂਨ ਨੂੰ ਡੋਡਾ ਜ਼ਿਲ੍ਹੇ ਦੇ ਭਦਰਵਾਹ ਸਥਿਤ ਪ੍ਰਾਚੀਨ ਵਾਸੂਕੀ ਨਾਗ ਮੰਦਰ 'ਚ ਭੰਨ੍ਹ-ਤੋੜ ਕੀਤੀ ਗਈ ਸੀ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਸਵੇਰੇ ਪੁਜਾਰੀ ਮੰਦਰ 'ਚ ਪਹੁੰਚਿਆ ਤਾਂ ਮੰਦਰ ਦੀਆਂ ਦਰਵਾਜ਼ੇ ਅਤੇ ਖਿੜਕੀਆਂ ਟੁੱਟੇ ਵੇਖੇ। ਇਸ ਘਟਨਾ ਮਗਰੋਂ ਹਿੰਦੂ ਸੰਗਠਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। 8 ਅਪ੍ਰੈਲ ਨੂੰ ਜੰਮੂ ਦੇ ਸਿੱਧਰਾ ‘ਚ ਇਕ ਮੰਦਰ ‘ਚ ਵੀ ਭੰਨ੍ਹ-ਤੋੜ ਕੀਤੀ ਗਈ ਸੀ, ਜਿਸ ਕਾਰਨ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ।