ਇਜ਼ਰਾਈਲ ਨੂੰ 5.4 ਹਜ਼ਾਰ ਕਰੋੜ ਦੇ ਹਥਿਆਰਾਂ ਦੀ ਮੰਜ਼ੂਰੀ : ਜੋਅ ਬਾਈਡੇਨ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ) : ਤਿੰਨ ਸਾਂਸਦਾਂ ਦੇ ਸਹਿਯੋਗੀਆਂ ਨੇ ਦੱਸਿਆ ਕਿ ਵਿਦੇਸ਼ ਵਿਚ ਹਥਿਆਰਾਂ ਦੀ ਵਿਕਰੀ ਦੇ ਵੱਡੇ ਸਮਝੌਤੇ ਤੋਂ ਪਹਿਲਾ ਨਿਯਮਿਤ ਸਮੀਖਿਆ ਪ੍ਰਕਿਰਿਆ ਦੇ ਤਹਿਤ ਇਸ ਸਬੰਧੀ ਵਪਾਰਕ ਵਿਕਰੀ ਦੇ ਬਾਰੇ ਵਿਚ ਸੰਸਦ ਨੂੰ ਅਧਿਕਾਰਤ ਤੌਰ 'ਤੇ 5 ਮਈ ਨੂੰ ਸੂਚਿਤ ਕੀਤਾ ਗਿਆ।ਅਮਰੀਕਾ ਦੇ ਬਾਈਡੇਨ ਪ੍ਰਸ਼ਾਸਨ ਨੇ ਇਜ਼ਰਾਈਲ ਨੂੰ 73.5 ਕਰੋੜ ਡਾਲਰ (ਕਰੀਬ 5.4 ਹਜ਼ਾਰ ਕਰੋੜ ਰੁਪਏ) ਦੇ ਹਥਿਆਰ ਵੇਚਣ ਦੀ ਮਨਜ਼ੂਰੀ ਪ੍ਰਦਾਨ ਕੀਤੀ ਹੈ। ਅਮਰੀਕੀ ਸੰਸਦ ਦੇ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਜਾਰੀ ਹਿੰਸਾ ਦੇ ਬਾਵਜੂਦ ਸਾਂਸਦਾਂ ਵੱਲੋਂ ਇਸ ਸਮਝੌਤੇ 'ਤੇ ਇਤਰਾਜ਼ ਜਤਾਉਣ ਦੀ ਸੰਭਾਵਨਾ ਨਹੀਂ ਹੈ।

ਅਮਰੀਕੀ ਕਾਨੂੰਨ ਮੁਤਾਬਕ ਰਸਮੀ ਨੋਟੀਫਿਕੇਸ਼ਨ ਦੇ ਬਾਅਦ ਸੰਸਦ ਨੂੰ ਵਿਕਰੀ 'ਤੇ ਇਤਰਾਜ਼ ਜਤਾਉਣ ਲਈ 15 ਦਿਨ ਦਾ ਸਮਾਂ ਮਿਲਦਾ ਹੈ। ਅਸਲ ਵਿਚ ਇਸ ਵਿਕਰੀ 'ਤੇ ਸੰਭਾਵਨਾ ਇਸ ਲਈ ਨਹੀਂ ਹੈ ਕਿਉਂਕਿ ਅਮਰੀਕਾ ਵਿਚ ਡੈਮੋਕ੍ਰੈਟਿਕ ਅਤੇ ਰੀਪਬਲਿਕਨ ਦੋਵੇਂ ਹੀ ਪਾਰਟੀਆਂ ਇਜ਼ਰਾਈਲ ਦਾ ਜ਼ਬਰਦਸਤ ਸਮਰਥਨ ਕਰਦੀਆਂ ਹਨ।

More News

NRI Post
..
NRI Post
..
NRI Post
..