ਅਮਰੀਕੀ ਚੋਣਾਂ 2020 : ਟਰੰਪ ਨਾਲੋਂ ਜੋ ਬਿਡੇਨ 4 ਅਹਿਮ ਰਾਜਾਂ ’ਚ ਅੱਗੇ

by simranofficial

ਅਮਰੀਕਾ (ਐਨ .ਆਰ .ਆਈ ):ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ 3 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਦੋਵੇਂ ਉਮੀਦਵਾਰ ਜੋਅ ਬਿਡੇਨ ਤੇ ਟਰੰਪ ਇਕ ਦੂਜੇ ਨੂੰ ਟੱਕਰ ਦੇਣ ਦੇ ਵਿਚ ਲੱਗੇ ਹੋਏ ਹਨ ਓਥੇ ਹੀ ਇਸ ਵਾਰ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਸਖ਼ਤ ਟੱਕਰ ਦਿੰਦੇ ਵਿਖਾਈ ਦੇ ਰਹੇ ਹਨ।ਤੁਹਾਨੂੰ ਦਸ ਦੇਈਏ ਕਿ ਇੱਕ ਸਰਵੇਖਣ ਮੁਤਾਬਕ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨਨ ਚਾਰ ਅਹਿਮ ਸੂਬਿਆਂ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਅੱਗੇ ਚੱਲ ਰਹੇ ਹਨ।ਓਥੇ ਹੀ ਜੇ ਗੱਲ ਕਰੀਏ ਟਰੰਪ ਦੀ ਤਾਂ ਟਰੰਪ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਦੇ ਤੌਰ ਉੱਤੇ ਉਨ੍ਹਾਂ ਦੇ ਕਾਰਜ-ਕਾਲ ਦੌਰਾਨ ਪ੍ਰਸ਼ਾਸਨ ਨੇ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੰਗਲਵਾਰ ਬਹੁਤ ਦਿਲਚਸਪ ਹੋਵੇਗਾ। ਇਸ ਵਾਰ ਉਨ੍ਹਾਂ ਦੀ ਪਾਰਟੀ ਦੀ ਲਹਿਰ ਹੈ ਤੇ ਅਜਿਹਾ ਪਹਿਲਾਂ ਕਿਸੇ ਨੇ ਨਹੀਂ ਵੇਖਿਆ।