ਜੋਅ ਬਿਡੇਨ ਨੇ ਦੁਬਾਰਾ ਕੀਤੀ ਜਾਰਜੀਆ ਦੇ ਵਿੱਚ ਜਿੱਤ ਹਾਸਲ

by simranofficial

ਅਮਰੀਕਾ (ਐਨ .ਆਰ .ਆਈ ਮੀਡਿਆ) : ਜੋ ਬਿਡੇਨ ਨੇ ਜਾਰਜੀਆ ਦੇ ਵਿਚ ਜਿੱਤ ਹਾਸਲ ਕਰ ਲਈ ਹੈ ,ਤੁਹਾਨੂੰ ਦੱਸ ਦੇਈਏ ਬਿਡੇਨ ਨੇ ਜਾਰਜੀਆ ਅਤੇ ਇਸ ਦੀਆਂ 16 ਇਲੈਕਟੋਰਲ ਵੋਟਾਂ ਰਾਹੀਂ ਜਿੱਤ ਹਾਸਲ ਕੀਤੀਆਂ ਹੈ ,ਐਥੇ ਇਹ ਵੀ ਦੱਸਣਾ ਬਣਦਾ ਹੈ ਕਿ 7 ਨਵੰਬਰ ਨੂੰ ਆਏ ਨਤੀਜੇ ਵਜੋਂ ਜੋਅ ਬੀਡੇਨ ਪਹਿਲਾ ਹੀ ਜਿੱਤ ਚੁੱਕੇ ਸਨ ਪਰ ਟਰੰਪ ਦੇ ਵਲੋਂ ਲਗਾਤਾਰ ਚੋਣਾਂ 'ਚ ਧਾਂਦਲੀ ਦੇ ਇਲਜ਼ਾਮ ਲਗਾਏ ਜਾ ਰਹੇ ਸਨ ਤੇ ਉਹ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਸਨ । ਜਿਸ ਤੋਂ ਬਾਅਦ ਅਮਰੀਕਾ ਦੇ 4 ਰਾਜਾ ਦੇ ਵਿੱਚ ਦੁਬਾਰਾ ਵੋਟਿੰਗ ਹੋਈ ਜਿਸ ਵਿੱਚੋ ਇਕ ਰਾਜ ਜਾਰਜੀਆ ਦੇ ਵਿੱਚ ਬੀਡੇਨ ਜਿੱਤ ਚੁੱਕੇ ਨੇ ,ਜਿਕਰੇਖਾਸ ਹੈ ਕਿ ਜੋ ਬਿਡੇਨ ਨੇ ਅਧਿਕਾਰਤ ਤੌਰ 'ਤੇ ਜਾਰਜੀਆ ਜਿੱਤੀ ਹਾਸਿਲ ਕਰ ਲਈ ਹੈ ,ਤੇ ਅੰਤਮ ਚੋਣ ਵੋਟਾਂ ਦੀ ਗਿਣਤੀ ਬਿਡੇਨ 306, ਟਰੰਪ 232 ਹੈ l

ਰਾਸ਼ਟਰਪਤੀ ਇਲੈਕਟ ਜੋ ਬਾਇਡੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਾਰ ਨਾ ਮੰਨਣ ਲਈ ਨਿਸ਼ਾਨਾ ਬਣਾਇਆ ਹੈ। ਬਾਇਡੇਨ ਨੇ ਟਰੰਪ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਗੈਰ ਜ਼ਿੰਮੇਵਾਰਾਨਾ ਰਾਸ਼ਟਰਪਤੀ ਕਿਹਾ ਹੈ। ਬਾਇਡੇਨ ਨੇ ਕਿਹਾ, “ਹਾਰ ਦੇ ਬਾਵਜੂਦ ਟਰੰਪ ਜ਼ਿੱਦ ‘ਤੇ ਅੜੇ ਹੋਏ ਹਨ ਅਤੇ ਦੇਸ਼ ਦੇ ਲੋਕਤੰਤਰ ਨੂੰ ਵੀ ਠੇਸ ਪਹੁੰਚਾ ਰਹੇ ਹਨ।

ਇੱਕ ਰਿਪੋਰਟ ਦੇ ਅਨੁਸਾਰ, ਬਾਇਡੇਨ ਨੂੰ ਹੁਣ ਤੱਕ ਕੁੱਲ 8 ਕਰੋੜ ਪ੍ਰਸਿੱਧ ਵੋਟਾਂ, ਭਾਵ ਜਨਤਕ ਵੋਟਾਂ ਮਿਲੀਆਂ ਹਨ। ਵੀਰਵਾਰ ਨੂੰ ਇੱਕ ਸਮਾਗਮ ਦੌਰਾਨ ਬਾਇਡੇਨ ਨੇ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਟਰੰਪ ਨੂੰ ਨਿਸ਼ਾਨਾ ਬਣਾਇਆ।