ਕਾਇਦੇ-ਕਾਨੂੰਨ ‘ਚ ਰਹੇ ਚੀਨ – ਬਾਇਡਨ

ਕਾਇਦੇ-ਕਾਨੂੰਨ ‘ਚ ਰਹੇ ਚੀਨ – ਬਾਇਡਨ

SHARE ON

ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕੀ ਚੋਣਾਂ ‘ਚ ਅੱਗੇ ਚਲ ਰਹੇ ਰਾਸ਼ਟਰਪਤੀ ਜੋਅ ਬਾਇਡਨ ਨੇ ਚੀਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਨਿਸ਼ਚਿਤ ਕਰਨਗੇ ਕਿ ਚੀਨ ਕਾਇਦੇ-ਕਾਨੂੰਨ ਨਾਲ ਚੱਲੇ। ਬਾਇਡਨ ਨੇ ਰਾਸ਼ਟਰਪਤੀ ਚੋਣ ਦੀ ਬਹਿਸ ਦੌਰਾਨ ਦਿੱਤੇ ਗਏ ਬਿਆਨ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਚੀਨ ਨੂੰ ਸਜ਼ਾ ਦੇਣ ਦੀ ਗੱਲ ਕਹੀ।

ਉਨ੍ਹਾਂ ਤੋਂ ਪੁੁੱਛਿਆ ਗਿਆ ਸੀ ਕਿ ਕੀ ਅਮਰੀਕਾ ਦੂਜੇ ਵੱਡੇ ਅਰਥਚਾਰੇ ਵਾਲੇ ਦੇਸ਼ ਚੀਨ ‘ਤੇ ਆਰਥਿਕ ਪਾਬੰਦੀਆਂ ਜਾਂ ਟੈਰਿਫ ਲਗਾਏਗਾ। ਇਸ ਦੇ ਜਵਾਬ ਵਿਚ ਬਾਇਡਨ ਨੇ ਕਿਹਾ ਕਿ ਜਿਸ ਤਰ੍ਹਾਂ ਚੀਨ ਵਿਹਾਰ ਕਰ ਰਿਹਾ ਹੈ ਉਹ ਉਸ ਨੂੰ ਸਜ਼ਾ ਦੇਣਾ ਚਾਹੁੰਦੇ ਹਨ। ਉਨ੍ਹਾਂ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਵਿਚ ਅਮਰੀਕਾ ਨੂੰ ਇਕ ਵਾਰ ਮੁੜ ਸ਼ਾਮਲ ਕਰਨ ਦੀ ਗੱਲ ਵੀ ਦੁਹਰਾਈ।

ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਅਪ੍ਰੈਲ ਵਿਚ ਅਮਰੀਕਾ ਨੂੰ ਡਬਲਯੂਐੱਚਓ ਤੋਂ ਅਲੱਗ ਕਰਨ ਦਾ ਫ਼ੈਸਲਾ ਕੀਤਾ ਸੀ। ਟਰੰਪ ਦਾ ਦੋਸ਼ ਸੀ ਕਿ ਵਿਸ਼ਵ ਸਿਹਤ ਸੰਗਠਨ ਨੇ ਮਹਾਮਾਰੀ ਨੂੰ ਲੈ ਕੇ ਵਿਸ਼ਵ ਨੂੰ ਗੁਮਰਾਹ ਕੀਤਾ ਅਤੇ ਚੀਨ ਦਾ ਪੱਖ ਲਿਆ।