ਕੈਨੇਡਾ ‘ਚ ਜਾਨਸਨ ਐਂਡ ਜਾਨਸਨ ਦੇ ਕੋਵਿਡ-19 ਟੀਕੇ ਨੂੰ ਮਨਜ਼ੂਰੀ

by vikramsehajpal

ਟੋਰਾਂਟੋ (ਦੇਵ ਇੰਦਰਜੀਤ)- ਕੋਰੋਨਾ ਵਾਇਰਸ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਕੈਨੇਡਾ ਨੇ 'ਜਾਨਸਨ ਐਂਡ ਜਾਨਸਨ' ਦੇ ਕੋਵਿਡ-19 ਟੀਕੇ ਨੂੰ ਮਨਜ਼ੂਰੀ ਪ੍ਰਦਾਨ ਕੀਤੀ। ਇਸ ਟੀਕੇ ਦੀਆਂ 2 ਖੁਰਾਕਾਂ ਦੀ ਥਾਂ ਇਕ ਖੁਰਾਕ ਹੀ ਕਾਫੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਸਿਹਤ ਰੈਗੂਲੇਟਰੀ ਨੇ ਹੁਣ ਤੱਕ ਕੋਵਿਡ-19 ਦੇ 4 ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ।

ਕੈਨੇਡਾ ਦੇ ਸਿਹਤ ਅਧਿਕਾਰ ਕੋਵਿਡ-19 ਟੀਕਾਕਰਨ 'ਚ ਤੇਜ਼ੀ ਲਿਆਉਣ ਲਈ ਇਕ ਖੁਰਾਕ ਦੇ ਵਿਕਲਪ ਨਾਲ ਕਾਫੀ ਉਤਸ਼ਾਹੀ ਹਨ। ਕੈਨੇਡਾ ਦੀ ਮੁੱਖ ਮੈਡੀਕਲ ਸਲਾਹਕਾਰ ਡਾ. ਸੁਪਰੀਆ ਸ਼ਰਮਾ ਨੇ ਕਿਹਾ ਕਿ ਦੇਸ਼ ਨੇ ਫਾਈਜ਼ਰ, ਮਾਡੇਰਨਾ ਅਤੇ ਐਸਟ੍ਰਾਜੇਨੇਕਾ ਦੇ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਅਜਿਹਾ ਪਹਿਲਾਂ ਦੇਸ਼ ਹੈ ਜਿਥੇ ਹੁਣ ਤੱਕ ਚਾਰ ਵੱਖ-ਵੱਖ ਟੀਕਿਆਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਕਈ ਹੋਰ ਦੇਸ਼ਾਂ ਦੀ ਤਰ੍ਹਾਂ ਕੈਨੇਡਾ 'ਚ ਵੀ ਟੀਕਿਆਂ ਦਾ ਸਥਾਨਕ ਉਤਪਾਦਨ ਨਾ ਹੋਣ ਦੇ ਚੱਲਦੇ ਉਸ ਨੂੰ ਤੁਰੰਤ ਟੀਕੇ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕੀਤਾ ਇਹ ਚੌਥਾ ਟੀਕਾ ਹੈ, ਜਿਸ ਨੂੰ ਕੈਨੇਡਾ ਦੇ ਸਿਹਤ ਮਾਹਰਾਂ ਨੇ ਸੁਰੱਖਿਅਤ ਪਾਇਆ ਹੈ। ਪਹਿਲਾਂ ਹੀ ਲੱਖਾਂ ਖੁਰਾਕਾਂ ਤਿਆਰ ਹਨ ਅਤੇ ਅਸੀਂ ਵਾਇਰਸ ਨਾਲ ਨਜਿੱਠਣ 'ਚ ਇਕ ਕਦਮ ਦੂਰ ਹਾਂ।