ਵਾਹਨ ਚਾਲਕਾਂ ਖਿਲਾਫ ਆਰ.ਟੀ.ਏ ਅਤੇ ਪੁਲਿਸ ਦੀ ਸਾਂਝੀ ਕਾਰਵਾਈ

by nripost

ਗੁਰਦਾਸਪੁਰ (ਰਾਘਵ) : ਗੁਰਦਾਸਪੁਰ ਵਿਚ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਜਿੱਥੇ ਇਕ ਪਾਸੇ ਏ. ਡੀ. ਸੀ ਅਤੇ ਨਗਰ ਕੌਸਲ ਨੇ ਨਾਜਾਇਜ਼ ਕਬਜ਼ੇ ਹਟਾਏ ਹਨ, ਉੱਥੇ ਹੀ ਦੂਜੇ ਪਾਸੇ ਰੀਜਨਲ ਟਰਾਂਸਪੋਰਟ ਅਥਾਰਟੀ ਦਵਿੰਦਰ ਕੁਮਾਰ ਅਤੇ ਪੁਲਸ ਨੇ ਸਾਂਝੀ ਕਾਰਵਾਈ ਕੀਤੀ ਹੈ। ਇਸ ਤਹਿਤ ਆਰ. ਟੀ. ਏ ਅਤੇ ਪੁਲਸ ਨੇ ਕਾਹਨੂੰਵਾਨ ਚੌਂਕ ਵਿਖੇ ਵੱਖ-ਵੱਖ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਖ਼ਾਸ ਕਰਕੇ 8 ਓਵਰਲੋਡ ਵਾਹਨਾਂ ਦੇ ਚਾਲਾਨ ਕੱਟੇ।

ਇਸ ਦੌਰਾਨ ਗਲਤ ਤਰੀਕੇ ਨਾਲ ਪਾਰਕ ਕੀਤੇ ਵਾਹਨਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਅਤੇ ਵਪਾਰਕ ਵਰਤੋਂ ਵਾਲੇ ਟਰੈਕਟਰ ਦਾ ਚਾਲਾਨ ਵੀ ਕੀਤਾ ਗਿਆ। ਆਰ. ਟੀ. ਏ ਦਵਿੰਦਰ ਕੁਮਾਰ ਨੇ ਦੱਸਿਆ ਕਿ ਏ. ਡੀ. ਸੀ. ਹਰਜਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਅੱਜ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਕਿਉਂਕਿ ਸ਼ਹਿਰ 'ਚ ਓਵਰਲੋਡ ਵਾਹਨਾਂ ਅਤੇ ਗਲਤ ਪਾਰਕਿੰਗ ਕਾਰਨ ਲੋਕਾਂ ਨੂੰ ਪੇਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅੱਜ ਚੈਕਿੰਗ ਕਰਦਿਆਂ ਕੁੱਲ 12 ਵਾਹਨਾਂ ਦੇ ਚਾਲਾਨ ਕੀਤੇ ਗਏ।

More News

NRI Post
..
NRI Post
..
NRI Post
..