ਭੋਗਪੁਰ (ਨੇਹਾ): ਪੱਤਰਕਾਰ ਕੁਲਵੀਰ ਸਿੰਘ ਕਾਹਲੋਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪੱਤਰਕਾਰ ਕਾਹਲੋਂ ਸਵੇਰੇ ਮਸ਼ੀਨ ਨਾਲ ਪੱਠੇ ਕੁਤਰ ਰਹੇ ਸਨ ਤਾਂ ਅਚਾਨਕ ਹੀ ਕਰੰਟ ਲੱਗਣ ਕਾਰਨ ਉਹ ਹੇਠਾਂ ਡਿੱਗ ਗਏ ਤੇ ਮੌਕੇ ’ਤੇ ਮੌਤ ਹੋ ਗਈ। ਉਨ੍ਹਾਂ ਦਾ ਸਸਕਾਰ ਦੋਵੇਂ ਪੁੱਤਰਾਂ ਵੱਲੋਂ ਵਿਦੇਸ਼ ਤੋਂ ਆਉਣ ਮਗਰੋਂ ਕੀਤਾ ਜਾਵੇਗਾ।



