ਪੱਤਰਕਾਰ ਰਵੀ ਗਿੱਲ ਖ਼ੁਦਕੁਸ਼ੀ ਮਾਮਲਾ: ਛਾਪੇਮਾਰੀ ਦੌਰਾਨ 2 ਦੋਸ਼ੀ ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਬੀਤੀ ਦਿਨੀਂ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇੱਕ ਪੱਤਰਕਾਰ ਰਵੀ ਗਿੱਲ ਨੇ ਖ਼ੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ ਪੁਲਿਸ ਨੇ ਅੱਜ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਨ੍ਹਾਂ ਦੀ ਪਛਾਣ ਮੀਡੀਆ ਕਰਮੀ ਕੀਰਤੀ ਤੇ ਸ਼ੁਭਮ ਦੇ ਰੂਪ 'ਚ ਹੋਈ ਹੈ। ਇਨ੍ਹਾਂ 2 ਗ੍ਰਿਫ਼ਤਾਰੀਆਂ ਤੋਂ ਬਾਅਦ ਰਵੀ ਗਿੱਲ ਦੇ ਪਰਿਵਾਰਿਕ ਮੈਬਰਾਂ ਵਲੋਂ ਅੰਤਿਮ ਸੰਸਕਾਰ ਕਰਨ ਲਈ ਮੰਨ ਗਏ ਹਨ। ਦੱਸਿਆ ਜਾ ਰਿਹਾ ਰਵੀ ਦੀ ਮ੍ਰਿਤਕ ਦੇਹ ਦਾ ਅੱਜ ਸ਼ਾਮ 5 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ, ਹਾਲਾਂਕਿ ਇਸ ਮਾਮਲੇ 'ਚ 2 ਦੋਸ਼ੀ ਹਾਲੇ ਫਰਾਰ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ ਨਿਊਜ਼ ਪੋਰਟਲ ਚਲਾਉਣਾ ਵਾਲੇ ਰਵੀ ਨੇ ਇੱਕ ਹੋਟਲ 'ਚ ਜ਼ਹਿਰੀਲਾ ਪਦਾਰਥ ਨਿਗਲ ਕੇ ਜ਼ਿੰਦਗੀ ਖ਼ਤਮ ਕਰ ਲਈ ਸੀ। ਜਿਸ ਤੋਂ ਬਾਅਦ ਰਵੀ ਦੀ ਜੇਬ 'ਚੋ ਇੱਕ ਸੁਸਾਈਡ ਨੋਟ ਵੀ ਮਿਲਿਆ। ਜਿਸ 'ਚ ਉਸ ਨੇ ਇੱਕ ਮਹਿਲਾ ਸਮੇਤ 4 ਪੱਤਰਕਾਰਾਂ 'ਤੇ ਪੈਸੇ ਦੀ ਮੰਗ ਕਰਕੇ ਬਲੈਕਮੇਲ ਕਰਨ ਦੇ ਦੋਸ਼ ਲੱਗੇ ਹਨ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।