ਹੁਣ ਆਮਿਰ ਖ਼ਾਨ ਦੇ ਦੋਸਤ ਤੇ ਮਸ਼ਹੂਰ ਫਿਲਮੀ ਅਭਿਨੇਤਾ ਵੀ ਹੋਏ ਕੋਰੋਨਾ ਪੋਜ਼ੀਟਿਵ…!

by vikramsehajpal

ਮੁੰਬਈ,(ਦੇਵ ਇੰਦਰਜੀਤ) :ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਦੀ ਜਾਣਕਾਰੀ ਦਿੰਦੇ ਹੋਏ ਮਾਧਵਨ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਕਾਫੀ ਮਜੇਦਾਰ ਟਵੀਟ ਕੀਤਾ ਜਿਸ ਨਾਲ ਉਨ੍ਹਾਂ ਨੇ ਫਿਮਲ Three idiots ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। ਇਸ ਫਿਲਮ ’ਚ ਆਮਿਰ ਖ਼ਾਨ ਤੇ ਆਰ ਮਾਧਵਨ ਲੀਡ ਰੋਲ ’ਚ ਸਨ। ਫਰਹਾਨ ਤੇ ਆਪਣੇ ਟਵੀਟ ’ਚ ਆਮਿਰ ਤੇ ਆਪਣੀ ਇਕ ਕਾਫੀ ਪ੍ਰਸਿੱਧ ਫੋਟੋ ਸ਼ੇਅਰ ਕੀਤੀ ਹੈ ਜੋ ਫਿਲਮ ਦਾ ਪੋਸਟਰ ਵੀ ਸੀ।

ਫੋਟੋ ਸ਼ੇਅਰ ਕਰਦੇ ਹੋਏ ਐਕਟਰ ਨੇ ਲਿਖਿਆ, ‘ਫਰਹਾਨ ਨੂੰ ਰੈਂਚੋ ਨੂੰ ਫਾਲੋ ਕਰਨਾ ਹੈ ਤੇ ‘ਵਾਇਰਸ’ ਹਮੇਸ਼ਾ ਸਾਡੇ ਪਿੱਛੇ ਰਿਹਾ ਹੈ ਪਰ ਇਸ ਵਾਰ ਇਸ ਵਾਇਰਸ ਨੇ ਸਾਨੂੰ ਫੜ ਲਿਆ ਹੈ। ਪਰ ਸਭ ਠੀਕ ਹੈ… ਤੇ ਜਲਦ ਹੀ ਇਹ ਕੋਵਿਡ ਵੀ ਚੱਲਾ ਜਾਵੇਗਾ। ਹਾਲਾਂਕਿ ਬੱਸ ਇਹੀ ਇਕ ਜਗ੍ਹਾ ਹੈ ਜਿੱਥੇ ਅਸੀਂ ਨਹੀਂ ਚਾਹੁੰਦੇ ਕਿ ਰਾਜੂ ਵੀ ਆਏ। ਤੁਹਾਡੇ ਸਾਰਿਆਂ ਦੇ ਪਿਆਰ ਲਈ ਸ਼ੁਕਰੀਆ। ਮੈਂ ਸਹੀ ਤਰ੍ਹਾਂ ਆਪਣਾ ਖਿਆਲ ਰੱਖ ਰਿਹਾ ਹਾਂ।’