ਰੰਗ ਨੂੰ ਲੈ ਮਜ਼ਾਕ ਕਰ ਇੱਕ ਨਵੇਂ ਵਿਵਾਦ ਵਿੱਚ ਘਿਰੇ ਜਸਟਿਨ ਟਰੂਡੋ

by mediateam

ਓਂਟਾਰੀਓ (Vikram Sehajpal) : ਕੈਨੇਡਾ ਦੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਜਸਟਿਨ ਦੀ ਬ੍ਰਾਊਨ ਫੇਸ ਵਾਲੀ ਫੋਟੋ ਨੇ ਕੈਨੇਡਾ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਦਰਅਸਲ, ਇਸ ਤਸਵੀਰ ਵਿੱਚ ਜਸਟਿਨ ਨੇ ਮੇਕਅੱਪ ਕਰ ਆਪਣਾ ਰੰਗ ਬ੍ਰਾਊਨ ਕੀਤਾ ਹੋਇਆ ਹੈ। ਇਸ ਮਾਮਲੇ ਵਿੱਚ ਟਰੂਡੋ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਟਰੂਡੋ ਨੇ ਇਸ ਤਰ੍ਹਾਂ ਕਰ ਕੇ ਬਲੈਕ ਤੇ ਬ੍ਰਾਊਨ ਕਮਿਊਨਟੀ ਦਾ ਮਜ਼ਾਕ ਬਣਾਇਆ ਹੈ। ਇਸ ਮਾਮਲੇ ਨੂੰ ਵੱਧਦਾ ਦੇਖ ਕੇ ਟਰੂਡੋ ਵੱਲੋਂ ਲਿਬਰਲ ਪਾਰਟੀ ਦੇ ਪ੍ਰਚਾਰ ਵਾਲੇ ਜਹਾਜ਼ ਵਿੱਚ ਐਮਰਜੈਂਸੀ ਕਾਨਫਰੰਸ ਬੁਲਾਈ ਗਈ । 


ਜਿਸ ਵਿੱਚ ਉਨ੍ਹਾਂ ਨੇ ਸਾਰਿਆਂ ਤੋਂ ਮੁਆਫੀ ਮੰਗੀ । ਦਰਅਸਲ, ਇਹ ਤਸਵੀਰ ਟਰੂਡੋ ਦੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਦੀ ਹੈ। ਜਦੋਂ ਉਹ ਵੈਨਕੂਵਰ ਵਿੱਚ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਕਰਦੇ ਸਨ। ਉੱਥੇ ਹੀ, ਦੂਜੇ ਪਾਸੇ ਇਸ ਬਾਰੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਇਸ ਮਾਮਲੇ ਟਿਪੱਣੀ ਕਰਦਿਆਂ ਕਿਹਾ ਕਿ ਕੈਨੇਡਾ ਵਰਗੇ ਦੇਸ਼ ਵਿੱਚ ਕਿਸੇ ਦੇ ਰੰਗ ਨੂੰ ਲੈ ਮਜ਼ਾਕ ਕਰਨ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ। ਇਸ ਤੋਂ ਇਲਾਵਾ ਐਂਡਿਊ ਸ਼ਿਅਰ ਨੇ ਵੀ ਇਸ ਫੋਟੋ ਨੂੰ ਲੈ ਜਸਟਿਨ ਟਰੂਡੋ ਦਾ ਵਿਰੋਧ ਕੀਤਾ। ਇਥੋਂ ਤੱਕ ਕਿ ਉਨ੍ਹਾਂ ਨੇ ਜਸਟਿਨ ਟਰੂਡੋ ਨੂੰ ਨਸਲਵਾਦੀ ਤੱਕ ਕਹਿ ਦਿੱਤਾ । ਜਿਸ ਕਾਰਨ ਉਨ੍ਹਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

More News

NRI Post
..
NRI Post
..
NRI Post
..