ਕੱਲਯੁਗੀ ਪੁੱਤ ਨੇ ਵਿਆਹ ‘ਚ ਅੜਿੱਕਾ ਬਣੇ ਪਿਤਾ ਦਾ ਕੀਤਾ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਲੁਧਿਆਣਾ ਤੋਂ ਦਿਲ - ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਵਿਆਹ ਵਿੱਚ ਅੜਿੱਕਾ ਬਣੇ ਪਿਤਾ ਨੂੰ ਪੁੱਤ ਨੇ ਅਗਵਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਪੁੱਤ ਨੇ ਆਪਣੇ ਪਿਤਾ ਨੂੰ ਮਾਰਨ ਤੋਂ ਬਾਅਦ ਉਸ ਦੀ ਲਾਸ਼ ਪੰਜਾਬ -ਹਰਿਆਣਾ ਬਾਰਡਰ 'ਤੇ ਸੁੱਟ ਦਿੱਤੀ। ਪੁਲਿਸ ਨੇ ਸੂਚਨਾ ਮਿਲਦੇ ਹੀ ਪਿੰਡ ਮੁਕੰਦਪੁਰ ਦੇ ਰਹਿਣ ਵਾਲੇ ਕੱਲਯੁਗੀ ਪੁੱਤ ਜੋਬਨਜੀਤ ਸਿੰਘ ਤੇ ਉਸ ਦੇ ਦੋਸਤ ਅਕਾਸ਼ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਕਰਕੇ ਲਾਸ਼ ਬਰਾਮਦ ਕਰ ਲਈ ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਪੁੱਤ ਜੋਬਨਜੀਤ ਸਿੰਘ ਦਾ ਪਿਤਾ ਨਾਲ ਹਮੇਸ਼ਾ ਝਗੜਾ ਰਹਿੰਦਾ ਸੀ। ਜੋਬਨਜੀਤ ਪ੍ਰਾਪਟੀ ਤੇ ਅੱਖ ਰੱਖਦਾ ਸੀ ਪਰ ਉਸ ਦਾ ਪਿਤਾ ਪਰਮਜੀਤ ਸਿੰਘ ਉਸ ਨੂੰ ਕੁਝ ਨਹੀ ਦੇਣਾ ਚਾਹੁੰਦਾ ਸੀ। ਦੋਸ਼ੀ ਜੋਬਨਜੀਤ ਪਿੰਡ ਲਹਿਰਾ ਦੀ ਰਹਿਣ ਵਾਲੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਸ ਦੇ ਪਿਤਾ ਰਾਜ਼ੀ ਨਹੀ ਸੀ। ਇਸ ਕਰਨ ਜੋਬਨਜੀਤ ਸਿੰਘ ਨੇ ਵਿਆਹ ਵਿੱਚ ਅੜਿੱਕਾ ਬਣੇ ਪਿਤਾ ਪਰਮਜੀਤ ਸਿੰਘ ਨੂੰ ਮਾਰਨ ਦੀ ਸਾਜਿਸ਼ ਰੱਚੀ ਤੇ ਦੋਸ਼ੀ ਜੋਬਨਜੀਤ ਨੇ ਆਪਣੇ ਦੋਸਤ ਅਕਾਸ਼ ਨਾਲ ਮਿਲ ਕੇ ਆਪਣੇ ਪਿਤਾ ਦਾ ਤੇਜ਼ਧਾਰ ਹਥਿਆਰ ਮਾਰ ਕੇ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।