ਕਲਯੁੱਗੀ ਮਾਂ ਮਾਸੂਮ ਬੱਚੀ ‘ਤੇ ਕਰਦੀ ਰਹੀ ਕਹਿਰ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੌਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਕਲਯੁੱਗੀ ਮਾਂ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਦੱਸਿਆ ਜਾ ਰਿਹਾ ਕਲਯੁੱਗੀ ਮਾਂ ਨੇ ਆਪਣੀ 10 ਸਾਲਾਂ ਮਾਸੂਮ ਬੱਚੀ ਨੂੰ ਸਜ਼ਾ ਦੇਣ ਲਈ ਉਸ ਦੇ ਸਰੀਰ 'ਤੇ ਲੋਹੇ ਦੇ ਸਰੀਏ ਨੂੰ ਗਰਮ ਕਰਕੇ ਆਏ ਦਿਨ ਜਲਾਉਂਦੀ ਰਹੀ। ਸਕੂਲ 'ਚ ਬੱਚੀ ਦੇ ਕੋਈ ਜਖ਼ਮ ਨਾ ਦੇਖ ਲਵੇ। ਇਸ ਲਈ ਕਲਯੁੱਗੀ ਮਾਂ ਉਸ ਨੂੰ ਸਰੀਰ ਚੁੰਨੀ ਨਾਲ ਢੱਕ ਕਰ ਰੱਖਣ ਲਈ ਕਹਿੰਦੀ ਸੀ। ਉਥੇ ਹੀ ਕਲਯੁੱਗੀ ਮਾਂ ਨੇ ਬੱਚੀ ਦੇ ਪ੍ਰਾਈਵੇਟ ਪਾਰਟ ਤੱਕ ਨਹੀ ਛੱਡਿਆ, ਉਸ ਨੂੰ ਵੀ ਗਰਮ ਸਰੀਆ ਲੈ ਕੇ ਸਾੜ ਦਿੱਤਾ।

ਇਸ ਮਾਮਲੇ 'ਤੇ ਪਿੰਡ ਦੀ ਪੰਚਾਇਤ ਨੇ ਕਲਯੁੱਗੀ ਮਾਂ ਨੂੰ ਕਨ ਫੜ ਕੇ ਦੋਬਾਰਾ ਇਸ ਤਰਾਂ ਦੀ ਗਲਤੀ ਨਾ ਕਰਨ ਦਾ ਕਹਿ ਕੇ ਮੁਆਫੀ ਮੰਗਣ ਲਈ ਕਿਹਾ । ਜਾਣਕਾਰੀ ਅਨੁਸਾਰ ਪਿੰਡ ਛੋਟੀ ਪਾਲਾਂ ਦੀ ਰਹਿਣ ਵਾਲੀ 10 ਸਾਲਾਂ ਬੱਚੀ ਪਿੰਡ ਦੇ ਸਰਕਾਰੀ ਸਕੂਲ 'ਚ 6ਵੀਂ ਜਮਾਤ 'ਚ ਪੜ੍ਹਦੀ ਹੈ ।ਜਦੋ ਬੱਚੀ ਪੜ੍ਹਾਈ ਕਰਨ ਲਈ ਸਕੂਲ ਜਾਂਦੀ ਸੀ ਤਾਂ ਹਮੇਸ਼ਾ ਡਰੀ ਤੇ ਸਹਿਮੀ ਰਹਿੰਦੀ ਸੀ। ਬੀਤੀ ਦਿਨੀਂ ਜਦੋ ਬੱਚੀ ਦੇ ਸਰੀਰ ਤੋਂ ਚੁੰਨੀ ਹਟੀ ਤਾਂ ਅਧਿਆਪਕਾਂ ਨੇ ਉਸ ਦੇ ਸਰੀਰ 'ਤੇ ਸੜਨ ਦੇ ਜਖ਼ਮ ਦੇਖ ਤੇ ਉਹ ਬੱਚੀ ਨੂੰ ਦੂਜੇ ਕਮਰੇ 'ਚ ਲੈ ਗਈ ਜਿੱਥੇ ਉਸ ਨੇ ਬੱਚੀ ਦੇ ਜਖਮਾਂ 'ਤੇ ਮਰਹਮ ਲੜਾਉਂਦੇ ਹੋਏ ਪ੍ਰਾਈਵੇਟ ਅੰਗਾਂ ਕੋਲ ਦੇਖਿਆ, ਉੱਥੇ ਵੀ ਸੜਿਆ ਹੋਇਆ ਸੀ। ਪੀੜਤ ਬੱਚੀ ਨੇ ਦੱਸਿਆ ਕਿ ਮਾਂ ਨੂੰ ਲੱਗਦਾ ਸੀ ਕਿ ਮੈ ਕਿਤੇ ਪੈਸੇ ਛੁਪਾ ਲਏ ਹਨ। ਜਿਸ ਕਾਰਨ ਉਸ ਨੇ ਮੇਰੇ ਸਰੀਆ ਗਰਮ ਕਰਕੇ ਸਰੀਰ ਨੂੰ ਸਾੜ ਦਿੱਤਾ ਪਰ ਪੈਸੇ ਘਰ ਵਿੱਚ ਹੀ ਕਿਤੇ ਪਏ ਹੋਏ ਸਨ ।

More News

NRI Post
..
NRI Post
..
NRI Post
..