ਪਿਓ-ਧੀ ਦੇ ਰਿਸ਼ਤੇ ਨੂੰ ਕੀਤਾ ਸ਼ਰਮਸਾਰ; ਬਾਪ ਨੇ ਆਪਣੀ ਧੀ ਦੀ ਰੋਲ਼ੀ ਪੱਤ

by jaskamal

ਨਿਊਜ਼ ਡੈਸਕ : ਲੁਧਿਆਣਾ ਵਿਖੇ ਕਲਯੁਗੀ ਪਿਓ ਨੇ ਜਵਾਨ ਧੀ ਨਾਲ ਬੇਸ਼ਰਮੀ ਦੀਆਂ ਸਭ ਹੱਦਾਂ ਪਾਰ ਕਰ ਲਈਆਂ। ਉਸ ਨੇ ਆਪਣੀ ਜਵਾਨ ਧੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਤਾਂ ਦੂਜੀ ਧੀ ਨਾਲ ਵੀ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕੀਤੀ ਪਰ ਧੀਆਂ ਨਾਲ ਅਜਿਹਾ ਹੁੰਦਾ ਦੇਖ ਮਾਂ ਨੇ ਉਸ ਨੂੰ ਸਲਾਖ਼ਾਂ ਪਿੱਛੇ ਪਹੁੰਚਾ ਦਿੱਤਾ।

ਮੁਲਜ਼ਮ ਦੀ ਪਛਾਣ ਅਸ਼ੋਕ ਕੁਮਾਰ (48) ਨਿਵਾਸੀ ਅਬਦੁੱਲਾਪੁਰ ਬਸਤੀ ਦੇ ਰੂਪ ’ਚ ਹੋਈ ਹੈ। ਮਾਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਉਕਤ ਮੁਲਜ਼ਮ ਪਤੀ ਨੇ 24 ਸਾਲਾ ਧੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਸਨ। ਪਰ ਮੁਲਜ਼ਮ ਨੇ ਮੁਆਫ਼ੀ ਮੰਗ ਕੇ ਆਪਣੀ ਜਾਨ ਛੁਡਾ ਲਈ। ਹੁਣ ਉਸ ਨੇ 18 ਸਾਲਾ ਧੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਹੈ।

More News

NRI Post
..
NRI Post
..
NRI Post
..