ਕਲਯੁੱਗੀ ਪਿਤਾ ਨੇ ਨਸ਼ੇ ’ਚ ਆਪਣੀ 4 ਸਾਲਾ ਧੀ ਦਾ ਕੀਤਾ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਈਰੂਪਾ ਵਿਖੇ ਇਕ ਕਲਯੁੱਗੀ ਪਿਤਾ ਵੱਲੋਂ ਸ਼ਰਾਬ ਦੇ ਨਸ਼ੇ ’ਚ ਆਪਣੀ 4 ਸਾਲਾ ਬੱਚੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਖੁਸ਼ਦੀਪ ਕੌਰ ਉਰਫ ਰਈਆ ਪੁੱਤਰੀ ਕੁੰਦਨ ਵਾਸੀ ਭਾਈਰੂਪਾ ਵਜੋਂ ਹੋਈ ਹੈ। ਮ੍ਰਿਤਕਾ ਦੀ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਕਤਲ ਉਸ ਦੇ ਪਤੀ ਕੁੰਦਨ ਨੇ ਕੀਤਾ ਹੈ।

ਪੀੜਤਾ ਅਨੁਸਾਰ ਉਸ ਦੇ ਪਤੀ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਆਪਣੇ ਪਤੀ ਨੂੰ ਸ਼ਰਾਬ ਪੀਣ ਤੋਂ ਵਰਜਿਆ ਤਾਂ ਉਸ ਕੋਲ ਪਈ ਲੋਹੇ ਦੀ ਰਾਡ ਚੁੱਕ ਕੇ ਉਸ ਦੇ ਮਾਰਨੀ ਚਾਹੀ। ਇਸ ਦੌਰਾਨ ਉਨ੍ਹਾਂ ਦੀ ਬੇਟੀ ਖੁਸ਼ਦੀਪ ਅੱਗੇ ਆ ਗਈ 'ਤੇ ਰਾਡ ਉਸ ਦੇ ਸਿਰ ’ਚ ਵੱਜੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁੰਦਨ ਫਰਾਰ ਹੋ ਗਿਆ। ਜਦੋਂ ਉਸ ਨੇ ਆਪਣੀ ਬੱਚੀ ਨੂੰ ਚੁੱਕਿਆ ਤਾਂ ਉਸ ਦੀ ਮੌਤ ਹੋ ਚੁਕੀ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿਤੀ ਹੈ।

More News

NRI Post
..
NRI Post
..
NRI Post
..