ਕਲਯੁੱਗੀ ਮਾਂ ਨੇ ਆਪਣੀ ਹੀ 3 ਸਾਲ ਧੀ ਦਾ ਕੀਤਾ ਬੇਰਹਿਮੀ ਨਾਲ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਕਲਯੁੱਗੀ ਮਾਂ ਨੇ ਆਪਣੇ ਹੀ ਹੱਥਾਂ ਨਾਲ ਧੀ ਦਾ ਕਤਲ ਕੀਤਾ ਹੈ। ਜਿਸ ਦੀ ਉਮਰ 3 ਸਾਲ ਦੱਸੀ ਜਾ ਰਹੀ ਹੋ ਦੱਸਿਆ ਜਾ ਰਿਹਾ ਹੈ ਕਿ ਕਲਯੁੱਗੀ ਮਾਂ ਨੇ ਆਪਣੀ 3 ਸਾਲ ਦੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਦਰਬਾਰ ਸਾਹਿਬ ਦੇ ਪਲਾਜ਼ੇ ਚੋਂ ਬੱਚੀ ਦੀ ਲਾਸ਼ ਮਿਲੀ ਹੈ। ਲੋਕਾਂ ਵਲੋਂ ਮੌਕੇ ਤੇ ਪੁਲਿਸ ਨੂੰ ਇਸ ਵਾਰਦਾਤ ਦੀ ਸੂਚਨਾ ਦਿੱਤੀ ਗਈ।

ਪੁਲਿਸ ਨੇ ਕਲਯੁੱਗੀ ਮਾਂ ਨੂੰ ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਹੈ। ਦੋਸ਼ੀ ਔਰਤ ਦੀ ਪਛਾਣ ਮਨਿੰਦਰ ਕੌਰ ਵਾਸੀ ਯਮੁਨਾ ਨਗਰ ਹਰਿਆਣਾ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਮਨਿੰਦਰ ਕੌਰ ਨੇ ਖੁਦ ਹੀ ਆਪਣੀ 3 ਸਾਲ ਦੀ ਧੀ ਦੀਪਜੋਤ ਦਾ ਕਤਲ ਕੀਤਾ ਹੈ ਤੇ ਉਸ ਦੀ ਲਾਸ਼ ਨੂੰ ਦਰਬਾਰ ਸਾਹਿਬ ਦੇ ਪਲਾਜ਼ੇ ਰੱਖ ਦਿੱਤਾ। ਪੁਲਿਸ ਨੇ ਦੱਸਿਆ ਕਿ ਦੋਸ਼ੀ ਔਰਤ ਆਪਣੇ ਦੋਵੇ ਬੱਚਿਆਂ ਨੂੰ ਸਕੂਲ ਛੱਡਣ ਦੇ ਭਾਣੇ ਐਕਟਿਵ ਤੇ ਲੈ ਕੇ ਘਰੋਂ ਨਿਕਲੀ ਸੀ। ਉਸ ਤੋਂ ਬਾਅਦ ਕਲਯੁੱਗੀ ਮਾਂ ਮਾਸੂਮ ਬੱਚੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਦੋਸ਼ੀ ਔਰਤ ਦੇ ਪਤੀ ਨੇ ਦੋਵੇ ਬੱਚਿਆਂ ਤੇ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ ।

ਜਿਕਰਯੋਗ ਹੈ ਕਿ ਹਰਿਆਣਾ ਦੇ ਯਮੁਨਾਨਗਰ ਦੀ ਰਹਿਣ ਵਾਲੀ ਮਨਿੰਦਰ ਕੋਈ ਆਪਣੇ 2 ਬਚਿਆ ਨਾਲ ਅੰਮ੍ਰਿਤਸਰ ਆਈ ਹੋਈ ਸੀ। ਉਸ ਨੇ ਆਪਣੀ ਧੀਦੀਪਜੋਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਛੱਡ ਕੇ ਮੌਕੇ ਤੋਂ ਫਰਾਰ ਹੋ ਗਈ। ਪੁਲਿਸ ਨੇ ਦੋਸ਼ੀ ਨੂੰ ਰਾਜਪੁਰਾ ਤੋਂ ਕਾਬੂ ਕਰ ਲਿਆ ਸੀ। ਦੋਸ਼ੀ ਔਰਤ ਦੇ ਪਤੀ ਕੁਵਿਦਰ ਸਿੰਘ ਨੂੰ ਉਸ ਦੇ ਚਰਿੱਤਰ ਤੇ ਸ਼ੱਕ ਰਹਿੰਦਾ ਸੀ। ਜਿਸ ਕਾਰਨ ਘਰ ਵਿੱਚ ਲੜਾਈ ਰਹਿੰਦੀ ਸੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

ਭਰਾ ਨੇ ਕੀਤੇ ਵੱਡੇ ਖੁਲਾਸੇ
ਦਰਬਾਰ ਸਾਹਿਬ ਪਲਾਜਾ ਵਿੱਚ ਕਤਲ ਮਾਮਲੇ ਵਿੱਚ ਮਾਸੂਮ ਦਪਿਜੋਤ ਦੇ ਭਰਾ ਨੇ ਵੱਡੇ ਖੁਲਾਸੇ ਕੀਤੇ ਹਨ। ਉਸ ਦੇ ਭਰਾ ਨੇ ਦੱਸਿਆ ਕਿ ਉਸ ਦੀ ਮਾਂ ਨੇ ਉਸ ਦੇ ਸਾਹਮਣੇ ਹੀ ਉਸ ਦੀ ਭੈਣ ਨੂੰ ਚੁੰਨੀ ਨਾਲ ਗਲਾ ਘੁੱਟ ਕੇ ਮਾਰੀਆ ਹੈ। ਉਸ ਦੇ ਕਿਹਾ ਕਿ ਮਾਂ ਨਾਲ ਇਕ ਅੰਕਲ ਵੀ ਸੀ ਜੋ ਕਿ ਬਾਅਦ ਵਿੱਚ ਕੀਤੇ ਚੱਲ ਗਏ ਸੀ। ਉਸ ਨੇ ਕਿਹਾ ਜਦੋ ਮੈ ਮੰਮੀ ਨੂੰ ਪੁੱਛਿਆ ਕਿ ਭੈਣਾਂ ਨੂੰ ਕਿਉ ਮਾਰ ਰਹੇ ਹੋ ਤਾਂ ਮਾਂ ਨੇ ਕਿਹਾ ਕਿ ਇਹ ਸਾਡੇ ਨਾਲ ਵਾਰ ਵਾਰ ਧੱਕੇ ਖਾ ਰਹੀ ਹੈ, ਇਸ ਦਾ ਕਿ ਕਰਨਾ ਹੈ, ਇਸ ਨੂੰ ਮਾਰ ਦਿੰਦੇ ਹਾਂ।