ਕਲਯੁਗੀ ਪਿਓ ਨੇ ਆਪਣੇ ਹੀ ਪੁੱਤ ਦਾ ਕੀਤਾ ਬੇਰਹਿਮੀ ਨਾਲ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਈ ਹੈ, ਜਿਥੇ ਇਕ ਪਿਤਾ ਨੇ ਆਪਣੇ ਹੀ 8 ਸਾਲਾ ਦੇ ਪੁੱਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ 'ਚ ਗਣੇਸ਼ ਸਿੰਘ ਨੇ ਦੱਸਿਆ ਕਿ 14 ਅਗਸਤ ਨੂੰ ਉਸ ਦਾ ਪੁੱਤ ਜਗਦੀਸ਼ ਸਿੰਘ ਆਪਣੇ 8 ਸਾਲ ਦੇ ਪੁੱਤਰ ਗੁਰਸ਼ਰਨ ਸਿੰਘ ਨਾਲ ਆਪਣੇ ਘਰ ਦੇ ਕਮਰੇ ਵਿੱਚ ਸੁੱਤਾ ਹੋਇਆ ਸੀ।

ਕੁਝ ਸਮੇ ਬਾਅਦ ਹੀ ਜਗਦੀਸ਼ ਸਿੰਘ ਦੀ ਚੀਕਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਸੀ। ਜਦੋ ਅੰਦਰ ਜ ਆਕੇ ਦੇਖਿਆ ਤਾਂ ਉਸ ਦਾ ਪੁੱਤ ਫਰਸ਼ ਤੇ ਬੈਠਾ ਹੋਇਆ ਚੀਕ ਰਿਹਾ ਸੀ। ਉਸ ਦੇ ਪੋਤੇ ਦੀ ਲਾਸ਼ ਬੈਂਡ ਤੇ ਪਈ ਹੋਈ ਸੀ। ਜਿਸ ਦੇ ਗਲੇ ਵਿੱਚ ਰਸੀ ਪਾਈ ਹੋਈ ਸੀ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਇਆ। ਪੁਲਿਸ ਨੇ ਦੱਸਿਆ ਕਿ ਮ੍ਰਿਤਕ 8 ਸਾਲਾ ਗੁਰਸ਼ਰਨ ਸਿੰਘ ਦੀ ਲਾਸ਼ ਨੂੰ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।