ਉਪ ਰਾਸ਼ਟਰਪਤੀ ਕਮਲਾ ਹੈਰਿਸ ਸੈਨੇਟ ਤੋਂ ਦੇਣਗੇ ਅਸਤੀਫ਼ਾ

by vikramsehajpal

ਵਿਲਮਿੰਗਟਨ (ਡੈਲਾਵੇਅਰ) (ਦੇਵ ਇੰਦਰਜੀਤ)- ਉਪ ਰਾਸ਼ਟਰਪਤੀ ਕਮਲਾ ਹੈਰਿਸ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਸੈਨੇਟ ਤੋਂ ਆਪਣਾ ਅਸਤੀਫ਼ਾ ਸੌਂਪਣਗੇ।

ਉਨ੍ਹਾਂ ਦੇ ਨੇੜਲੇ ਸਾਥੀ ਨੇ ਕਿਹਾ ਕਿ ਹੈਰਿਸ ਦੇ ਬਾਕੀ ਰਹਿੰਦੇ ਦੋ ਸਾਲ ਦੇ ਵਕਫ਼ੇ ਲਈ ਡੈਮੋਕਰੈਟ ਅਲੈਕਸ ਪੈਡਿਲਾ ਜ਼ਿੰਮੇਵਾਰੀ ਨਿਭਾਉਣਗੇ। ਪੈਡਿਲਾ ਕੈਲੀਫੋਰਨੀਆ ਤੋਂ ਪਹਿਲੇ ਲਾਤੀਨੀ ਸੈਨੇਟਰ ਹੋਣਗੇ। ਹੈਰਿਸ ਵੱਲੋਂ ਸੈਨੇਟ ’ਚ ਵਿਦਾਇਗੀ ਭਾਸ਼ਣ ਨਹੀਂ ਦਿੱਤਾ ਜਾਵੇਗਾ ਕਿਉਂਕਿ ਸੈਨੇਟ ਨੇ ਮੰਗਲਵਾਰ ਨੂੰ ਮੁੜ ਜੁੜਨਾ ਹੈ।

ਹੈਰਿਸ ਪਹਿਲੀ ਮਹਿਲਾ ਉਪ ਰਾਸ਼ਟਰਪਤੀ, ਪਹਿਲੀ ਅਸ਼ਵੇਤ ਮਹਿਲਾ ਅਤੇ ਪਹਿਲੀ ਦੱਖਣ ਏਸ਼ਿਆਈ ਮੂਲ ਦੀ ਮਹਿਲਾ ਹਨ ਜੋ ਅਹੁਦੇ ’ਤੇ ਬਿਰਾਜਮਾਨ ਹੋਣਗੇ।

More News

NRI Post
..
NRI Post
..
NRI Post
..