ਕੰਗਨਾ ਤੇ ਰਣਜੀਤ ਬਾਵਾ ਦੀ ਹੋਈ ਤਕਰਾਰ ,ਗੁੱਸੇ ਵਿੱਚ ਕੰਗਨਾ ਨੇ ਰਣਜੀਤ ਬਾਵਾ ਨੂੰ ਕੀਤਾ ਬਲੌਕ ਪਿਛਲੀ ਦਿਨੀ

by mediateam
ਨਿਊ ਦਿੱਲੀ (ਐਨ .ਆਰ .ਆਈ) :ਪਿਛਲੀ ਦਿਨੀ ਕੰਗਨਾ ਨੇ ਇਕ ਟਵੀਟ ਕੀਤਾ ਸੀ ਜਿਸ ਵਿੱਚ ਅਦਾਕਾਰਾ ਨੇ ਖੇਤੀ ਬਿੱਲ  ਦਾ ਵਿਰੋਧ ਕਰਨ ਵਾਲਿਆਂ ਨੂੰ ਅੱਤਵਾਦੀ ਦਸਿਆ ਸੀ। ਇਸ ਟਵੀਟ ਤੋਂ ਤਾ ਇਹ ਹੀ  ਜਾਹਿਰ ਹੋ ਰਿਹਾ ਹੈ ਕਿ ਕੰਗਨਾ ਰਣੌਤ ਮੋਦੀ ਦੇ ਹੱਕ ਵਿੱਚ  ਹੈ ਤੇ ਕਿਸਾਨਾਂ ਖਿਲਾਫ ਬੋਲ ਰਹਿ ਹੈ। ਪਰ ਕੰਗਨਾ ਦੇ ਇਸ ਟਵੀਟ ਤੋਂ ਬਾਅਦ ਆਮ ਲੋਕ ਹੀ ਨਹੀਂ ਬਲਕਿ ਪੰਜਾਬੀ ਕਲਾਕਾਰ ਵੀ ਕੰਗਨਾ ਦੇ ਇਸ ਟਵੀਟ ਦਾ ਵਿਰੋਧ ਕਰ ਰਹੇ ਨੇ। ਪੰਜਾਬੀ ਗਾਇਕ ਰਣਜੀਤ ਬਾਵਾ ਨੇ ਹੁਣ ਕੰਗਨਾ ਨੂੰ ਉਸ ਦੇ ਟਵੀਟ ਦਾ ਠੁਕਵਾ  ਜਵਾਬ ਦਿੱਤੋ ਹੈ। ਉਹਨਾਂ ਨੇ ਟਵੀਟ ਦਾ ਜਵਾਬ ਦੇਂਦੇ ਲਿਖਿਆ ਕਿ ' ਮੈਡਮ ਜੀ ਤੂੰਸੀ ਕਿਹਨਾਂ ਨੂੰ ਅੱਤਵਾਦੀ ਕਹਿ ਰੇ ਹੋ , ਜਿਹੜੇ ਕਿਸਾਨ ਆਪਣਾ ਹੱਕ ਮੰਗਦੇ ਮੰਗਦੇ ਰੋਡਸ  ਤੇ ਸੜਕਾਂ  ਤੇ ਪਹੁੰਚ ਗਏ ਨੇ , ਤੁਸੀਂ ਓਹਨਾ ਨੂੰ ਅਤਵਾਦੀ ਕਿਦਾਂ  ਕਹਿ ਸਕਦੇ ਹੋ ? ਇਸ ਟਵੀਟ ਦੇ ਅੰਤ ਵਿੱਚ ਰਣਜੀਤ ਬਾਵਾ ਨੇ  ਲਿਖਿਆ ਜੈ ਜਵਾਨ ਜੈ  ਮਜਦੂਰ ਕਿਸਾਨ। ਰਣਜੀਤ ਬਾਵਾ ਦੇ ਇਸ ਟਵੀਟ ਤੋਂ ਬਾਅਦ ਕੰਗਨਾ ਨੇ ਰਣਜੀਤ ਬਾਵਾ ਨੂੰ ਟਵਿਟਰ ਤੋਂ ਬਲਾਕ ਕਰ  ਦਿੱਤਾ। ਤੁਹਾਨੂੰ ਦਸ ਦੇਈਏ ਕਿ ਕੰਗਨਾ ਨੇ ਪਿਛਲੀ ਦਿਨੀ ਟਵੀਟ ਕਰ ਲਿਖਿਆ ਸੀ ਕਿ ਕੋਈ ਸੌ ਰਿਹਾ ਹੋਵੇ ਤਾ ਉਸਨੂੰ ਜਗਾਇਆ ਜਾ ਸਕਦਾ ਹੈ ਜਿਸਨੂੰ ਗ਼ਲਤਫ਼ਹਿਮੀ ਹੋਵੇ ਉਸਨੂੰ ਸਮਝਾਇਆ ਜਾ ਸਕਦਾ ਹੈ ਪਰ ਜੇਕਰ ਕੋਈ ਸੌਣ ਦੀ ਯਾ ਨਾਸਮਝਨ ਦੀ ਐਕਟਿੰਗ ਕਰੇ ਉਸਨੂੰ ਤੁਹਾਡੇ ਸਮਝਾਉਣ ਨਾਲ ਕਿ ਫਰਕ ਪਵੇਗਾ ਇਹ ਉਹੀ ਅਤਵਾਦੀ ਹਨ। CAA ਨਾਲ ਇਕ ਵੀ ਇਨਸਾਨ ਦੀ ਨਾਗਰੀਤਾ ਨੀ ਚਲੀ ਗਈ।  ਪਰ ਇਹਨਾਂ ਨੇ ਖੂਨ ਦੀ ਨਦੀਆਂ ਵਹਾ ਦਿਤੀਆਂ ਕੰਗਨਾ ਰਣੌਤ ਨੇ ਆਹ ਟਵੀਟ ਉਸ ਸਮੇ ਕੀਤਾ ਜਦੋਂ ਕਯੀ ਕਲਾਕਾਰ ਕਿਸਾਨਾਂ ਦੇ ਹੱਕ ਚ ' ਡਟੇ ਹੋਏ ਸਨ।  ਅਜਿਹੇ ਚ ' ਬਾਲੀਵੁੱਡ ਅਦਾਕਾਰਾ ਨੇ  ਮੋਦੀ ਸਰਕਾਰ ਲਈ ਆਪਣੀ ਹਿਮਾਇਤ ਜਤਾਉਣ ਲਈ ਇਹ ਟਵੀਟ ਕਰ ਦਿੱਤਾ। ਕੰਗਨਾ ਦੇ ਇਸ ਟਵੀਟ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਉਸ ਨੂੰ ਇਸ ਮੁਦੇ ਬਾਰੇ ਕੀਨੀ ਕੋ ਜਾਣਕਰੀ ਹੈ