ਕੰਗਨਾ ਰਣੌਤ ਨੂੰ ਮਾਣਹਾਨੀ ਕੇਸ ‘ਚ ਸੰਮਨ ਜਾਰੀ, ਬਠਿੰਡਾ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ

by jaskamal

ਨਿਊਜ਼ ਡੈਸਕ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਮਾਣਹਾਨੀ ਕੇਸ 'ਚ ਸੰਮਨ ਜਾਰੀ ਹੋਏ ਹਨ। ਕੰਗਨਾ ਨੂੰ 19 ਅਪ੍ਰੈਲ ਨੂੰ ਬਠਿੰਡਾ ਕੋਰਟ 'ਚ ਪੇਸ਼ ਦੇ ਹੁਕਮ ਦਿੱਤੇ ਗਏ ਹਨ। ਦੱਸ ਦਈਏ ਕਿ ਕੰਗਨਾ ਨੇ ਪੰਜਾਬ ਦੀ 73 ਸਾਲਾ ਬਜ਼ੁਰਗ ਔਰਤ ਮਹਿੰਦਰ ਕੌਰ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਮਹਿੰਦਰ ਕੌਰ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਹੈ। ਕੰਗਨਾ ਨੇ ਖੇਤੀ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਸੀ। ਮਹਿੰਦਰ ਕੌਰ ਦੀ ਫੋਟੋ ਲਗਾ ਕਿਹਾ ਸੀ ਕਿ ਇਹ ਬਜ਼ੁਰਗ ਔਰਤਾਂ 100-100 ਰੁਪਏ ਦੀ ਦਿਹਾੜੀਆਂ 'ਤੇ ਆਈਆਂ ਹਨ। ਜਿਸ ਤੋਂ ਬਾਅਦ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਬਠਿੰਡਾ ਦੀ ਇਕ ਅਦਾਲਤ 'ਚ ਸ਼ਿਕਾਇਤ ਦਰਜ ਕਰਵਾਈ ਸੀ। ਕੰਗਨਾ ਰਣੌਤ ਨੇ ਟਵਿੱਟਰ 'ਤੇ ਮਹਿੰਦਰ ਕੌਰ ਨੂੰ 'ਸ਼ਾਹੀਨ ਬਾਗ ਦੀ ਦਾਦੀ' ਕਿਹਾ ਹੈ। ਕੌਰ ਦੇ ਵਕੀਲ ਰਘਬੀਰ ਸਿੰਘ ਮੁਤਾਬਿਕ ਸ਼ਿਕਾਇਤ ਭਾਰਤੀ ਦੰਡਾਵਲੀ ਦੀ ਧਾਰਾ 499 (ਮਾਣਹਾਨੀ) ਅਤੇ 500 (ਮਾਣਹਾਨੀ ਦੀ ਸਜ਼ਾ) ਤਹਿਤ ਦਰਜ ਕੀਤੀ ਗਈ ਸੀ।

ਸ਼ਿਕਾਇਤ 'ਚ ਮਹਿੰਦਰ ਕੌਰ ਨੇ ਕਿਹਾ ਕਿ ਅਦਾਕਾਰਾ ਨੇ ਟਵੀਟ 'ਚ ਮੇਰੀ ਤੁਲਨਾ ਕਿਸੇ ਹੋਰ ਔਰਤ ਨਾਲ ਕਰ ਕੇ ਝੂਠੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਮੈਂ ਉਹੀ ਦਾਦੀ ਹਾਂ ਜਿਸ ਨੇ ਸ਼ਾਹੀਨ ਬਾਗ ਦੇ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲਿਆ ਸੀ। ਇਸ ਤਰ੍ਹਾਂ ਦੀਆਂ ਟਿੱਪਣੀਆਂ ਦਾ ਇਸਤੇਮਾਲ ਕਰ ਕੇ ਅਭਿਨੇਤਰੀ ਨੇ ਉਸਦੀ ਸਾਖ ਅਤੇ ਵੱਕਾਰ ਨੂੰ ਠੇਸ ਪਹੁੰਚਾਈ ਹੈ।