ਕੰਗਨਾ ਰਣੌਤ ਵੀ ਹੋਈ ਹੁਣ ਕੋਰੋਨਾ ਪੋਜ਼ੀਟਿਵ

by vikramsehajpal

ਦਿੱਲੀ (ਦੇਵ ਇੰਦਰਜੀਤ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਵੀ ਕੋਰੋਨਾ ਹੋ ਗਿਆ ਹੈ। ਉਸ ਦਾ ਕੋਰੋਨਾ ਟੈਸਟ ਪਾਜੀਟਿਵ ਆਇਆ ਹੈ। ਉਸ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਰਿਪੋਰਟ ਪਾਜੀਟਿਵ ਆਉਣ ਪਿੱਛੋਂ ਉਸ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ। ਅਦਾਕਾਰਾ ਨੇ ਦੱਸਿਆ ਕਿ ਉਹ ਡਾਕਟਰਾਂ ਦੀ ਸਲਾਹ ਲੈ ਰਹੀ ਹੈ।

ਕੰਗਨਾ ਰਣੌਤ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਉਸ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਧਿਆਨ ਕਰ ਰਹੀ ਹੈ।ਉਸ ਨੇ ਆਪਣੀ ਪੋਸਟ ਵਿੱਚ ਲਿਖਿਆ- “ਪਿਛਲੇ ਕੁੱਝ ਦਿਨਾਂ ਤੋਂ ਮੈਂ ਥੱਕਿਆ ਹੋਇਆ ਮਹਿਸੂਸ ਕਰ ਰਹੀ ਸੀ ਅਤੇ ਕਮਜ਼ੋਰ ਵੀ ਅਤੇ ਮੇਰੀਆਂ ਅੱਖਾਂ ਵਿਚ ਹਲਕੀ ਜਲਨ ਸੀ। ਮੈਂ ਕੱਲ੍ਹ ਆਪਣਾ ਟੈਸਟ ਹਿਮਾਚਲ ਜਾਣ ਦੀ ਉਮੀਦ ਵਿੱਚ ਕਰਵਾਇਆ ਸੀ ਅਤੇ ਅੱਜ ਇਸ ਦਾ ਨਤੀਜਾ ਆ ਗਿਆ ਹੈ। ਮੈਂ ਕੋਵਿਡ ਪਾਜੀਟਿਵ ਹਾਂ। ਮੈਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ।ਮੈਨੂੰ ਬਿਲਕੁਲ ਨਹੀਂ ਪਤਾ ਸੀ ਕਿ ਇਹ ਵਾਇਰਸ ਮੇਰੇ ਸਰੀਰ ਵਿੱਚ ਹੈ।

More News

NRI Post
..
NRI Post
..
NRI Post
..