ਕੰਗਨਾ ਰਣੌਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕੰਗਨਾ ਨੇ ਕਿਹਾ- ਦੇਸ਼ ਲਈ ਕੁਰਬਾਨੀ ਵੀ ਦੇਣੀ ਪਈ ਤਾਂ ਮਨਜ਼ੂਰ…

by jaskamal

ਨਵੀਂ ਦਿੱਲੀ (ਜਸਕਮਲ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੀਆਂ ਫਿਲਮਾਂ ਤੋਂ ਇਲਾਵਾ ਵਿਵਾਦਿਤ ਬਿਆਨਾਂ ਕਾਰਨ ਕਾਫੀ ਸੁਰਖੀਆਂ 'ਚ ਰਹਿੰਦੀ ਹੈ।ਕਈ ਵਾਰ ਕੰਗਨਾ ਨੂੰ ਵੀ ਆਪਣੇ ਬਿਆਨਾਂ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਦਾਕਾਰਾ ਖਿਲਾਫ਼ ਵੱਖ-ਵੱਖ ਮਾਮਲਿਆਂ 'ਚ ਪਰਚੇ ਵੀ ਦਰਜ ਹਨ, ਹੁਣ ਇਸ ਦੌਰਾਨ ਕੰਗਨਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ, ਜਿਸ ਦਾ ਖੁਲਾਸਾ ਕੰਗਨਾ ਨੇ ਆਪਣੀ ਪੋਸਟ ਰਾਹੀਂ ਕੀਤਾ ਹੈ। ਕੰਗਨਾ ਨੇ ਆਪਣੀ ਪੋਸਟ ਵਿਚ ਇਹ ਵੀ ਦੱਸਿਆ ਹੈ ਕਿ ਉਸ ਨੇ ਇਸ ਮਾਮਲੇ 'ਚ ਐਫਆਈਆਰ ਦਰਜ ਕਰਵਾਈ ਹੈ, ਜਦਕਿ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਉੱਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦੇਣ।

ਕੰਗਨਾ ਨੇ ਆਪਣੀ ਪੋਸਟ 'ਚ ਲਿਖਿਆ, 'ਮੁੰਬਈ 'ਚ ਹੋਏ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮੈਂ ਲਿਖਿਆ ਕਿ ਗੱਦਾਰਾਂ ਨੂੰ ਨਾ ਕਦੇ ਮਾਫ ਕਰੋ ਅਤੇ ਨਾ ਹੀ ਭੁੱਲੋ।ਦੇਸ਼ ਧ੍ਰੋਹੀ ਗੱਦਾਰਾਂ ਨੇ ਕਦੇ ਪੈਸੇ ਦੇ ਲਾਲਚ ਵਿਚ ਅਤੇ ਕਦੇ ਅਹੁਦੇ ਅਤੇ ਸੱਤਾ ਦੇ ਲਾਲਚ ਵਿਚ ਭਾਰਤ ਮਾਤਾ ਨੂੰ ਦਾਗਦਾਰ ਕਰਨ ਦਾ ਇਕ ਵੀ ਮੌਕਾ ਨਹੀਂ ਛੱਡਿਆ, ਜੈਚੰਦ ਤੇ ਦੇਸ਼ ਅੰਦਰਲੇ ਗੱਦਾਰ ਸਾਜ਼ਿਸ਼ਾਂ ਰਚ ਕੇ ਦੇਸ਼ ਵਿਰੋਧੀ ਤਾਕਤਾਂ ਦੀ ਮਦਦ ਕਰਦੇ ਰਹੇ, ਤਾਂ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।

ਮੇਰੀ ਇਸ ਪੋਸਟ 'ਤੇ ਵਿਘਨ ਪਾਉਣ ਵਾਲੀਆਂ ਤਾਕਤਾਂ ਵੱਲੋਂ ਮੈਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਦੇ ਇਕ ਵਿਅਕਤੀ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਮੈਂ ਇਸ ਕਿਸਮ ਦੇ ਗਿੱਦੜ ਸ਼ਰਾਰਤੀ ਜਾਂ ਧਮਕੀਆਂ ਤੋਂ ਨਹੀਂ ਡਰਦੀ।

https://www.instagram.com/p/CW4pgOso0gk/