ਮਾਣਹਾਨੀ ਮਾਮਲੇ ‘ਚ ਕੰਗਨਾ ਦੀਆਂ ਹੋਰ ਵੱਧੀਆ ਮੁਸ਼ਕਿਲਾਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਪਣੇ ਵਿਵਾਦਿਤ ਬਿਆਨਾਂ ਲਈ ਜਾਣੀ ਜਾਂਦੀ ਬਾਲੀਵੁੱਡ ਕੁਈਨ ਕੰਗਨਾ ਰਣੌਤ ਇਨ੍ਹੀਂ ਦਿਨੀਂ ਕੋਰਟ ਦੇ ਚੱਕਰ ਲਗਾ ਰਹੀ ਹੈ। ਅਦਾਕਾਰਾ ਜਾਵੇਦ ਅਖਤਰ ਮਾਣਹਾਨੀ ਮਾਮਲੇ 'ਚ ਮੁੰਬਈ ਦੀ ਅੰਧੇਰੀ ਉਪਨਗਰੀ ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ 'ਚ ਪੇਸ਼ ਹੋਈ। ਬਾਲੀਵੁੱਡ ਦਾ ਇਹ ਮਾਮਲਾ ਕਾਫੀ ਹਵਾ ਫੜ ਰਿਹਾ ਹੈ, ਜਿਸ 'ਚ ਕੰਗਨਾ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਦਰਅਸਲ ਨਵੰਬਰ 2020 'ਚ ਜਾਵੇਦ ਅਖਤਰ ਨੇ ਕੰਗਨਾ ਰਣੌਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਅਭਿਨੇਤਰੀ ਤੀਜੀ ਵਾਰ ਅਦਾਲਤ 'ਚ ਪੇਸ਼ ਹੋਈ।

ਬਾਲੀਵੁੱਡ ਦੇ ਮਸ਼ਹੂਰ ਸ਼ਾਇਰ ਤੇ ਗੀਤਕਾਰ ਜਾਵੇਦ ਅਖਤਰ ਨੇ ਨਵੰਬਰ 2020 'ਚ ਕੰਗਨਾ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਆਪਣੀ ਸ਼ਿਕਾਇਤ 'ਚ ਜਾਵੇਦ ਨੇ ਇਕ ਟੀਵੀ ਇੰਟਰਵਿਊ 'ਚ ਅਭਿਨੇਤਰੀ 'ਤੇ ਉਨ੍ਹਾਂ ਖਿਲਾਫ ਅਪਮਾਨਜਨਕ ਬਿਆਨ ਦੇਣ ਦੇ ਗੰਭੀਰ ਦੋਸ਼ ਲਗਾਏ ਸਨ।

ਜਾਵੇਦ ਨੇ ਇਹ ਵੀ ਦਾਅਵਾ ਕੀਤਾ ਕਿ ਜੂਨ 2020 ਵਿੱਚ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮਹੱਤਿਆ ਤੋਂ ਬਾਅਦ ਕੰਗਨਾ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਬਾਲੀਵੁਡ 'ਚ ਕਟੋਰੀ ਦਾ ਜ਼ਿਕਰ ਕਰਦੇ ਹੋਏ ਉਸਦਾ ਨਾਮ ਖਿੱਚ ਲਿਆ ਸੀ। ਇਸ ਕਾਰਨ ਕੰਗਨਾ ਰਣੌਤ ਲਗਾਤਾਰ ਕੋਰਟ ਦੇ ਚੱਕਰ ਲਗਾ ਰਹੀ ਹੈ।