ਉਦੈਪੁਰ ‘ਚ ਕਨ੍ਹਈਲਾਲ ਹੱਤਿਆ ਮਾਮਲਾ : ਪਾਕਿਸਤਾਨ-ਅਰਬ ਦੇਸ਼ਾਂ ਤੋਂ ਹੁੰਦੀ ਸੀ ਫੰਡਿੰਗ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਦੈਪੁਰ 'ਚ ਕਨ੍ਹਈਲਾਲ ਦੀ ਬੇਰਹਿਮੀ ਨਾਲ ਹੱਤਿਆ ਤੋਂ ਬਾਅਦ ਪੂਰੇ ਦੇਸ਼ 'ਚ ਹੜਕੰਪ ਮਚ ਗਿਆ ਹੈ। ਇਸ ਕਤਲੇਆਮ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਕਈ ਥਾਵਾਂ 'ਤੇ ਪ੍ਰਦਰਸ਼ਨ ਵੀ ਹੋ ਰਹੇ ਹਨ। ਕਾਤਲਾਂ ਨੇ ਕਤਲ ਤੋਂ ਬਾਅਦ ਲੋਕਾਂ'ਚ ਡਰ ਪੈਦਾ ਕਰਨ ਲਈ ਇੱਕ ਵੀਡੀਓ ਵੀ ਜਾਰੀ ਕੀਤੀ ਹੈ।

ਹਾਲਾਂਕਿ ਕਾਤਲ ਰਿਆਜ਼ ਅਹਿਮਦ ਤੇ ਗ਼ੌਸ ਮੁਹੰਮਦ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਤੋਂ ਬਾਅਦ ਦੋਵੇਂ ਮੋਟਰਸਾਈਕਲ 'ਤੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਦੋਵਾਂ ਨੇ ਕਤਲ ਤੋਂ ਬਾਅਦ ਆਪਣੇ ਕਈ ਜਾਣਕਾਰਾਂ ਕੋਲ ਸ਼ਰਨ ਵੀ ਲਈ ਸੀ ਪਰ ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਹੁਣ NIA ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਰਿਆਜ਼ ਅਤੇ ਮੁਹੰਮਦ ਗ਼ੌਸ ਮੁਹੰਮਦ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ISIS  ਲਈ ਸਲੀਪਰ ਸੈੱਲ ਤਿਆਰ ਕਰ ਰਹੇ ਸਨ। ਦੋਵੇਂ ਧਰਮ ਦੇ ਨਾਂ 'ਤੇ ਬੇਰੁਜ਼ਗਾਰ ਤੇ ਗਰੀਬ ਨੌਜਵਾਨਾਂ ਦਾ ਦਿਮਾਗ਼ ਧੋ ਰਹੇ ਸਨ। NIA ਨੂੰ ਸ਼ੱਕ ਹੈ ਕਿ ਅਰਬ ਦੇਸ਼ਾਂ ਤੋਂ ਵੀ ਫੰਡਿੰਗ ਕੀਤੀ ਗਈ ਸੀ।

NIA ਸੂਤਰਾਂ ਮੁਤਾਬਕ ਦੋਵੇਂ 2014 'ਚ ਟ੍ਰੇਨਿੰਗ ਲਈ ਪਾਕਿਸਤਾਨ ਗਏ ਸਨ। ਉਨ੍ਹਾਂ ਦੇ ਨਾਲ 30 ਹੋਰ ਲੋਕ ਵੀ ਸਨ, ਜਿਨ੍ਹਾਂ ਨੇ ਪਾਕਿਸਤਾਨ 'ਚ ਟ੍ਰੇਨਿੰਗ ਲਈ ਸੀ। 45 ਦਿਨਾਂ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਦੋਵੇਂ ਭਾਰਤ ਵਾਪਸ ਆ ਗਏ।