ਕੋਰੋਨਾ ਦੇ ਨਵੇਂ ਵੇਰੀਐਂਟ XE ਤੇ Kappa ਦੀ ਦਸਤਕ, ਮੁੰਬਈ ‘ਚ ਮਿਲਿਆ ਪਹਿਲਾ ਕੇਸ

by jaskamal

ਨਿਊਜ਼ ਡੈਸਕ : ਮੁੰਬਈ- ਭਾਰਤ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਪਹਿਲਾ ਕੇਸ XE ਤੇ Kappa ਮੁੰਬਈ 'ਚ ਮਿਲਿਆ ਹੈ। ਇਹ ਜਾਣਕਾਰੀ ਮੁੰਬਈ ਨਗਰ ਨਿਗਮ ਨੇ ਦਿੱਤੀ ਹੈ। ਜਾਣਕਾਰੀ ਅਨੁਸਾਰ, ਕੋਵਿਡ ਵਾਇਰਸ ਜੈਨੇਟਿਕ ਫਾਰਮੂਲੇ ਦੇ ਨਿਰਧਾਰਨ ਦੇ ਤਹਿਤ 11ਵੇਂ ਟੈਸਟ 'ਚ, 230 ਨਮੂਨਿਆਂ 'ਚ 228 ਓਮੀਕਰੋਨ ਮਰੀਜ਼ ਮਿਲੇ। ਇਕ ਕੇਸ ਦੁਨੀਆ ਭਰ 'ਚ ਤੇਜ਼ੀ ਨਾਲ ਫੈਲ ਰਹੇ XE ਵੇਰੀਐਂਟ ਦਾ ਅਤੇ ਦੂਜਾ ਕੇਸ ਕਾਪਾ ਵੇਰੀਐਂਟ ਦਾ ਮਿਲਿਆ ਹੈ। XE ਵਜੋਂ ਜਾਣਿਆ ਜਾਂਦਾ ਕੋਰੋਨਾ ਵਾਇਰਸ ਦਾ ਇੱਕ ਨਵਾਂ ਮਿਊਟੈਂਟ ਹੈ। ਕਈ ਰਿਪੋਰਟਾਂ ਵਿੱਚ ਓਮਿਕਰੋਨ ਦੇ ਸਬ-ਵੈਰੀਐਂਟ ਨੂੰ ba.2 ਨਾਲੋਂ ਵਧੇਰੇ ਤੇਜ਼ੀ ਨਾਲ ਫੈਲਣ ਦੀ ਰਿਪੋਰਟ ਕੀਤੀ ਗਈ ਹੈ। ਇਸ ਦੌਰਾਨ, ਟਾਟਾ ਇੰਸਟੀਚਿਊਟ ਫਾਰ ਜੈਨੇਟਿਕਸ ਐਂਡ ਸੋਸਾਇਟੀ ਨੇ ਦੇਸ਼ ਦੇ ਨਾਗਰਿਕਾਂ ਨੂੰ ਕੋਵਿਡ-19 ਦੇ ਨਵੇਂ ਮਿਊਟੈਂਟ ਤੋਂ ਨਾ ਘਬਰਾਉਣ ਦੀ ਅਪੀਲ ਕੀਤੀ ਹੈ।

ਟਾਟਾ ਇੰਸਟੀਚਿਊਟ ਫਾਰ ਜੈਨੇਟਿਕਸ ਐਂਡ ਸੋਸਾਇਟੀ (ਟੀਆਈਜੀਐੱਸ)ਦੇ ਡਾਇਰੈਕਟਰ ਰਾਕੇਸ਼ ਮਿਸ਼ਰਾਨੇ ਕਿਹਾ, "ਨਵਾਂ ਮਿਊਟੈਂਟ Xe ਜਨਵਰੀ ਦੇ ਅੱਧ 'ਚ ਸਾਹਮਣੇ ਆਇਆ ਸੀ, ਪਰ ਮੇਰਾ ਮੰਨਣਾ ਹੈ ਕਿ 'ਪੈਨਿਕ ਬਟਨ' ਨੂੰ ਦਬਾਉਣ ਦੀ ਕੋਈ ਲੋੜ ਨਹੀਂ ਹੈ। ਹੁਣ ਤੱਕ ਦੁਨੀਆ ਭਰ ਵਿੱਚ ਇਸ ਨਾਲ ਸਬੰਧਤ ਸਿਰਫ 600 ਮਾਮਲੇ ਸਾਹਮਣੇ ਆਏ ਹਨ, ਪਰ ਸਾਨੂੰ ਇਸ 'ਤੇ ਨੇੜਿਓਂ ਨਜ਼ਰ ਰੱਖਣ ਦੀ ਲੋੜ ਹੈ।