ਕਰਤਾਰਪੁਰ ਲਾਂਘੇ ‘ਤੇ ਲਹਿਰਾਇਆ ਜਾਵੇਗਾ 300 ਫੁੱਟ ਉੱਚਾ ਤਿਰੰਗਾ

by mediateam
ਗੁਰਦਾਸਪੁਰ (Vikram Sehajpal) : ਭਾਰਤ ਪਾਕਿ ਵਿਚਾਲੇ ਬਣ ਰਿਹਾ ਕਰਤਾਰਪੁਰ ਲਾਂਘੇ ਦਾ ਕੰਮ ਲਗਭਗ ਪੁਰਾ ਹੋ ਚੁੱਕਿਆ ਹੈ। ਇਸ ਲਾਂਘੇ 'ਤੇ ਭਾਰਤ ਸਰਕਾਰ ਵੱਲੋਂ ਭਾਰਤੀ ਰਾਸ਼ਟਰੀ ਝੰਡਾ ਲਗਾਉਣ ਦਾ ਵਿਸ਼ਾ ਪੇਸ ਕੀਤਾ ਗਿਆ ਹੈ।  ਕਰਤਾਰਪੁਰ ਲਾਂਘੇ 'ਤੇ ਲਹਿਰਾਇਆ ਜਾਵੇਗਾ 300 ਫੁੱਟ ਉੱਚਾ ਤਿਰੰਗਾ ਤਿਰੰਗੇ ਦੀ ਉਚਾਈ 300 ਫੁੱਟ ਦੀ ਹੋਵੇਗੀ। ਇਹ ਝੰਡਾ ਭਾਰਤ-ਪਾਕਿ ਸਰਹੱਦ 'ਤੇ ਨਿਰਮਾਣ ਅਧੀਨ ਕਰਤਾਰਪੁਰ ਲਾਂਘੇ ਦੇ ਨੇੜੇ ਲਗਾਇਆ ਜਾਣਾ ਹੈ। ਇਸ ਤਿਰੰਗੇ ਦੀ ਖੁਬਸੂਰਤ ਗੱਲ ਇਹ ਹੈ ਕਿ ਇਹ ਭਾਰਤ ਤੇ ਪਾਕਿਸਾਤਨ ਦੋਹਾਂ ਪਾਸਿਓਂ ਕਈ ਕਿਲੋਮੀਟਰ ਦੂਰ ਤੋਂ ਵੀ ਵੇਖਿਆ ਜਾ ਸਕੇਗਾ।  ਰਾਸ਼ਟਰੀ ਝੰਡੇ ਦੀ ਉਸਾਰੀ ਬਾਰੇ ਜਾਣਕਾਰੀ ਦਿੰਦਿਆਂ ਲੈਂਡ ਪੋਰਟ ਅਥਾਰਟੀ ਆੱਫ ਇੰਡੀਆ ਦੇ ਪ੍ਰੋਜੈਕਟਰ ਮੈਨੇਜਰ ਬੀ.ਆਰ. ਅਰੋੜਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਲਾਂਘੇ 'ਤੇ ਬਣ ਰਹੇ ਇਨਟੈਗਰੇਟਿਡ ਚੈੱਕ ਪੋਸਟ 'ਤੇ ਲਗਾਇਆ ਜਾਵੇਗਾ। ਕੀ ਖ਼ਾਸ ਹੋਵੇਗਾ ਇਸ ਝੰਡੇ ਵਿੱਚ..? ਜ਼ਿਕਰਯੋਗ ਹੈ ਕਿ ਝੰਡਾ ਬਣਾਉਣ ਵਾਲੇ ਠੇਕੇਦਾਰ ਪੁਨੀਤ ਕੁਮਾਰ ਨੇ ਦੱਸਿਆ ਕਿ ਇਹ ਝੰਡਾ ਦੀ ਉਚਾਈ 300 ਫੁੱਟ ਹੋਵੇਗੀ, ਜੋ ਕਿ ਕਈ ਕਿਲੋਮੀਟਰ ਦੂਰ ਤੋਂ ਦਿਖਾਈ ਦੇਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਝੰਡੇ ਲਈ ਜਿਸ ਕੱਪੜੇ ਦੀ ਵਰਤੋਂ ਕੀਤੀ ਜਾਵੇਗੀ ਉਹ ਇੱਕ ਵਿਸ਼ੇਸ ਕੱਪੜਾ ਹੋਵੇਗਾ। ਇਸ ਕਪੜੇ ਦੀ ਵਿਸ਼ੇਸਤਾ ਇਹ ਹੈ ਕਿ ਇਹ ਕਦੇ ਖਰਾਬ ਨਹੀਂ ਹਵੇਗਾ।  ਠੇਕੇਦਾਰ ਨੇ ਦੱਸਿਆ ਕਿ ਇਸ ਝੰਡਾ ਉਸਾਰੀ ਦਾ ਕੰਮ ਲਾਂਘਾ ਖੋਲ੍ਹਣ ਤੋਂ ਪਹਿਲਾਂ ਪੂਰਾ ਹੋ ਜਾਵੇਗਾ। ਦੱਸਣਯੋਗ ਹੈ ਕਿ ਲਾਂਘੇ ਦੀ ਉਸਾਰੀ ਵਿੱਚ ਸਭ ਤੋਂ ਉੱਚੀ ਇਮਾਰਤ ਇੰਟੀਗਰੇਟਡ ਚੈੱਕਪੋਸਟ ਹੈ, ਜਿਸ ਦੀ ਉਚਾਈ 50 ਫੁੱਟ ਹੈ, ਪਰ ਉਸਾਰੇ ਜਾਣ ਵਾਲੇ ਝੰਡੇ ਦੀ ਉਚਾਈ ਇਸ ਚੈੱਕ ਪੋਸਟ ਤੋਂ ਵੀ 250 ਫੁੱਟ ਉੱਚਾ ਹੋਵੇਗੀ। ਸਰਹੱਦ 'ਤੇ ਪਹਿਲਾਂ ਹੀ ਲਹਿਰਾ ਰਿਹਾ ਹੈ ਭਾਰਤ ਦਾ 360 ਫੁੱਟ ਉੱਚਾ ਤਿਰੰਗਾ ਜ਼ਿਕਰੇਖ਼ਾਸ ਹੈ ਕਿ ਇਸ ਤੋਂ ਪਹਿਲਾਂ ਮਾਰਚ 2017 ਵਿੱਚ ਅਟਾਰੀ ਬਾਰਡਰ 'ਤੇ ਭਾਰਤੀ ਸਰਕਾਰ ਵੱਲੋਂ 360 ਫੁੱਟ ਉੱਚਾ ਤਿਰੰਗਾ ਸਥਾਪਿਤ ਕੀਤਾ ਗਿਆ ਸੀ ਤੇ ਹੁਣ ਇਹ ਝੰਡਾ ਉਸੇ ਤਰਜ਼ 'ਤੇ ਦੂਜਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਹੋਵੇਗਾ।