ਅੱਤਵਾਦੀਆਂ ਦੇ ਡਰ ਤੋਂ ਕਸ਼ਮੀਰੀ ਪੰਡਤਾਂ ਨੇ ਛੱਡੇ ਆਪਣੇ ਘਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਤਵਾਦੀਆਂ ਦੇ ਵੱਧ ਰਹੇ ਹਮਲਿਆਂ ਕਰਕੇ ਕਸ਼ਮੀਰੀ ਪੰਡਤ ਪਰਿਵਾਰ ਸਮੇਤ ਡਰ ਕੇ ਘਰ ਛੱਡ ਜੰਮੂ ਆ ਗਏ ਹਨ। ਦੱਸ ਦਈਏ ਕਿ ਕਸ਼ਮੀਰ 'ਚ ਅੱਤਵਾਦੀਆਂ ਵਲੋਂ ਕਸ਼ਮੀਰੀ ਪੰਡਤਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਇਨ੍ਹਾਂ ਵਾਰਦਾਤਾਂ ਕਾਰਨ ਭਾਈਚਾਰੇ 'ਚ ਤਣਾਅ ਦਾ ਮਾਹੌਲ ਬਣਿਆ ਗਿਆ ਹੈ। ਦੱਸਿਆ ਜਾ ਰਿਹਾ ਕਿ ਇਹ ਲੋਕ 1990 ਦੇ ਦਹਾਕੇ ਤੋਂ ਕਸ਼ਮੀਰ 'ਚ ਰਹਿ ਰਹੇ ਹਨ ਪਰ ਉਨ੍ਹਾਂ ਨੇ ਮੁਸ਼ਕਲ ਤੋਂ ਮੁਸ਼ਕਲ ਸਮੇ 'ਚ ਵੀ ਆਪਣੇ ਘਰ ਨਹੀਂ ਛੱਡੇ ਸੀ। ਪਹਿਲਾ ਵੀ ਕਸ਼ਮੀਰੀ ਪੰਡਤ ਪੂਰਨ ਕ੍ਰਿਸ਼ਨ ਦੀ ਉਨ੍ਹਾਂ ਦੇ ਘਰ ਬਾਹਰ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਕ ਵਿਅਕਤੀ ਨੇ ਦੱਸਿਆ ਕਿ ਪਿੰਡ ਹੁਣ ਖਾਲੀ ਹੋ ਗਿਆ ਹੈ। ਕਸ਼ਮੀਰ ਘਾਟੀ 'ਚ ਸਥਿਤੀ ਸਾਡੇ ਲਈ ਰਹਿਣ ਲਾਇਕ ਨਹੀਂ ਬਣੀ ਹੈ ।ਲਗਾਤਾਰ ਹੋ ਰਹੇ ਕਤਲਾਂ ਕਾਰਨ ਅਸੀਂ ਡਰ 'ਚ ਜੀ ਰਹੇ ਹਾਂ।