ਕਸ਼ਮੀਰ ’ਚ ਮੁੜ ਵਸੇਵਾਂ ਹੋਵੇਗਾ ਕਸ਼ਮੀਰੀ ਪੰਡਿਤਾਂ ਦਾ : ਦੱਤਾਤ੍ਰੇਅ

by vikramsehajpal

ਜੰਮੂ (ਦੇਵ ਇੰਦਰਜੀਤ)- ਰਾਸ਼ਟਰੀ ਸਵੈਸੇਵਕ ਸੰਘ (ਆਰ.ਐੱਸ.ਐੱਸ.) ਦੇ ਦੱਤਾਤ੍ਰੇਅ ਹੋਸਬੋਲੇ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਭਵਿੱਖ ਵਿੱਚ ਘਾਟੀ ’ਚੋਂ ਕਸ਼ਮੀਰੀ ਪੰਡਿਤਾਂ ਦਾ ਪਲਾਇਨ ਨਹੀਂ ਹੋਵੇਗਾ ਅਤੇ ਜੋ ਉੱਥੋਂ ਚਲੇ ਗਏ ਹਨ, ਉਨ੍ਹਾਂ ਦਾ ਜਲਦੀ ਹੀ ਮੁੜ ਵਸੇਵਾਂ ਹੋਵੇਗਾ।

ਦੱਤਾਤ੍ਰੇਅ ਹੋਸਬੋਲੇ ਨੇ ਜੰਮੂ ਦੇ ਸੰਜੀਵਨੀ ਸ਼ਰਧਾ ਕੇਂਦਰ ਦੁਆਰਾ ਘਾਟੀ ’ਚ ਕਸ਼ਮੀਰੀ ਪੰਡਿਤਾਂ ਦੀ ਵਾਪਸੀ ’ਤੇ ਆਯੋਜਿਤ 3 ਦਿਨਾ ਸੰਮੇਲਨ ਦੇ ਸਮਾਪਤੀ ਦੌਰਾਨ ਕਿਹਾ ਕਿ ਸਾਡੇ ਹਿੰਦੂ ਭਰਾਵਾਂ ਨੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ, ਇਸ ਲਈ ਸਾਡੀ ਜ਼ਿੰਮੇਵਾਰੀ ਹੈ ਕਿ ਇਨ੍ਹਾਂ ਦੀ ਸਮੱਸਿਆਵਾਂ ਨੂੰ ਛੇਤੀ ਤੋਂ ਛੇਤੀ ਦੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ​ਅਸੀਂ ਸੰਕਲਪ ਲਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਿੰਦੂ ਪਰਿਵਾਰਾਂ ਨੂੰ ਫਿਰ ਤੋਂ ਕਸ਼ਮੀਰ ’ਚ ਵਸਾਵਾਂਗੇ। ਉਨ੍ਹਾਂ ਕਿਹਾ ਕਿ ਸਾਡੇ ਹਿੰਦੂ ਭਰਾ ਅਤੇ ਭੈਣਾਂ, ਜੋ ਕਈ ਸਾਲਾਂ ਤੋਂ ਕਸ਼ਮੀਰ ਵਿਚ ਰਹਿੰਦੇ ਹਨ, ਉਨ੍ਹਾਂ ਸਾਰਿਆਂ ਨੇ ਕਈ ਸੰਕਟਾਂ ਨੂੰ ਝੱਲਦੇ ਹੋਏ ਵਿਕਾਸ ਵੱਲ ਕਦਮ ਵਧਾਏ ਹਨ।