ਓਂਟਾਰੀਓ – ਵਿਧਾਨ ਸਭਾ ‘ਚ ਲਗਾਈ ਗਈ ਕੈਥਲੀਨ ਵਿਨ ਦੀ ਆਦਮਕੱਦ ਤਸਵੀਰ

by

ਓਂਟਾਰੀਓ (Vikram Sehajpal) : ਕੈਨੇਡਾ ਦੇ ਓਂਟਾਰੀਓ ਦੀ ਸਾਬਕਾ ਪ੍ਰੀਮੀਅਰ ਕੈਥਲੀਨ ਵਿਨ ਦੀ ਆਦਮਕੱਦ ਤਸਵੀਰ ਓਂਟਾਰੀਓ ਵਿਧਾਨ ਸਭਾ ਵਿੱਚ ਲਾਈ ਗਈ। ਦੱਸ ਦਈਏ ਕਿ ਇਸ ਮੌਕੇ ਸੰਬੋਧਨ ਕਰਦਿਆਂ ਕੈਥਲੀਨ ਵਿਨ ਨੇ ਕਿਹਾ ਕਿ ਇਹ ਤਸਵੀਰ ਹੋਰਨਾਂ ਔਰਤਾਂ ਨੂੰ ਸਿਆਸਤ ਵਿੱਚ ਆਉਣ ਲਈ ਪ੍ਰੇਰਿਤ ਕਰੇਗੀ। 

ਸੂਬਾਈ ਵਿਧਾਨ ਸਭਾ ਵਿੱਚ ਕਰਵਾਏ ਗਏ ਇੱਕ ਰਵਾਇਤੀ ਸਮਾਗਮ ਦੌਰਾਨ ਸਾਬਕਾ ਪ੍ਰੀਮੀਅਰ ਕੈਥਲੀਨ ਵਿਨ ਦੀ ਆਦਮਕੱਦ ਤਸਵੀਰ ਦਾ ਉਦਘਾਟਨ ਕੀਤਾ ਗਿਆ। ਇਹ ਤਸਵੀਰ ਕਲਾਕਾਰ ਲਿੰਡਾ ਕੂਲਰੀਸ-ਡੌਬਸ ਵੱਲੋਂ ਬਣਾਈ ਗਈ ਹੈ, ਜਿਸ ਨੇ ਸਾਬਕਾ ਪ੍ਰੀਮੀਅਰ ਡੇਵਿਡ ਪੀਟਰਸਨ ਅਤੇ ਸਾਬਕਾ ਲੈਫ਼ਟੀਨੈਂਟ ਗਵਰਨਰ ਹਲ ਜੈੱਕਮੈਨ ਦੀ ਆਦਮਕੱਦ ਤਸਵੀਰ ਬਣਾਈ ਸੀ। 

More News

NRI Post
..
NRI Post
..
NRI Post
..