KBC 11 Finale Week: ਬੇਹੱਦ ਖ਼ਾਸ ਹੋਵੇਗਾ ਕੇਬੀਸੀ ਦਾ ਆਖਰੀ ਹਫ਼ਤਾ, ਇਸ ਕਰਮਵੀਰ ਨੂੰ ਮਿਲ ਕੇ ਮਾਣ ਮਹਿਸੂੂਸ ਕਰ ਰਹੇ ਹਨ ਅਮਿਤਾਭ
ਮੀਡੀਆ ਡੈਸਕ: ਸੋਨੀ ਟੀਵੀ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਕੌਣ ਬਣੇਗਾ ਕਰੋੜਪਤੀ 'ਚ ਜਲਦ ਹੀ ਫਿਨਾਲੇ ਵੀਕ ਦੀ ਸ਼ੁਰੂਆਤ ਹੋਣ ਵਾਲੀ ਹੈ। ਕਈ ਮਹੀਨਿਆਂ ਤੋਂ ਚੱਲੇ ਆ ਰਹੇ ਇਸ ਸੀਜ਼ਨ ਨੂੰ 29 ਨਵੰਬਰ ਤੋਂ ਆਫਏਅਰ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਸੋਨੀ 'ਤੇ 'ਬੇਹੱਦ 2' ਦੀ ਸ਼ੁਰੂਆਤ ਹੋਣ ਵਾਲੀ ਹੈ। ਕੇਬੀਸੀ ਦਾ ਇਹ ਆਖਰੀ ਹਫ਼ਤਾ ਬੇਹੱਦ ਖ਼ਾਸ ਹੋਣ ਵਾਲਾ ਹੈ। ਸ਼ੋਅ ਦਾ ਆਖਰੀ ਦਿਨ ਸ਼ੁੱਕਰਵਾਰ ਨੂੰ ਹੋਵੇਗਾ, ਜਿਸ 'ਚ ਕਰਮਵੀਰ ਬਣ ਕੇ ਪਦਮਸ੍ਰੀ ਸੁਧਾ ਮੂਰਤੀ ਹੌਟਸੀਟ 'ਤੇ ਪਹੁੰਚੀ ਹੈ।
Watch Video: www.instagram.com/tv/B5M2rpVl3Js/
ਹਾਲ ਹੀ 'ਚ ਸ਼ੋਅ ਦੇ ਆਫਿਸ਼ਿਅਲ ਪੇਜ ਤੋਂ ਫਿਨਾਲੇ ਵੀਕ ਦੀ ਇਕ ਝਲਕ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ 'ਚ ਸ਼ੋਅ ਦੇ ਹੋਸਟ ਅਮਿਤਾਭ ਬੱਚਨ ਇਸ ਆਖਰੀ ਹਫ਼ਤੇ ਦੇ ਬਾਰੇ 'ਚ ਦੱਸ ਰਹੇ ਹਨ। ਅਮਿਤਾਭ ਨੇ ਦੱਸਿਆ ਕਿ ਇਸ ਆਖਰੀ ਹਫ਼ਤੇ ਨੂੰ ਵਿਜੈ ਵਿਸ਼ਵਾਸ ਨਾਂ ਦਿੱਤਾ ਗਿਆ ਹੈ। ਸ਼ੋਅ 'ਚ ਹੁਣ ਤਕ ਪੂਰੇ ਚਾਰ ਕੰਟੈਸਟੈਂਟ ਕਰੋੜਪਤੀ ਬਣ ਚੁੱਕੇ ਹਨ, ਕੇਬੀਸੀ ਪਲੇਅਲੋਂਗ ਜਰੀਏ ਲੱਖਾਂ ਲੋਕਾਂ 'ਚੋਂ ਚੁਣੇ ਗਏ ਦੱਸ ਗਿਆਨੀ ਲੋਕਾਂ ਨੂੰ ਇਸ ਸ਼ੋਅ 'ਚ ਆਉਣ ਦਾ ਮੌਕਾ ਮਿਲ ਰਿਹਾ ਹੈ। ਇਸ ਐਪੀਸੋਡ 'ਚ ਮੁੰਬਈ ਫਾਇਰਬ੍ਰਿਗੇਡ ਦੇ ਕੁਝ ਸਾਥੀ ਤੇ ਸਫਾਈ ਵਿਭਾਗ ਦੇ 70 ਕਰਮਚਾਰੀ ਵੀ ਸ਼ੋਅ 'ਚ ਆਉਣਗੇ।
ਸ਼ੋਅ 'ਚ ਅਮਿਤਾਭ ਬੱਚਨ ਨੇ ਸ਼ੁੱਕਰਵਾਰ ਨੂੰ ਆਉਣ ਵਾਲੀ ਕਰਮਵੀਰ ਮਹਿਲ ਦੀ ਪਛਾਣ ਕਰਵਾਈ ਹੈ। ਬਿੱਗ ਬੀ ਨੇ ਕਿਹਾ, ਅੱਜ ਜਿਸ ਕਰਮਵੀਰ ਨੂੰ ਅਸੀਂ ਇੱਥੇ ਸੱਦਾ ਦਿੱਤਾ ਹੈ, ਇਨਫੋਸਿਸ ਫਾਊਡੇਸ਼ਨ ਦੀ ਕਰਤਾ, ਧਰਤਾ, ਪਦਮਸ੍ਰੀ ਸੁਧਾ ਮੂਰਤੀ ਜੀ। ਹੌਟਸੀਟ 'ਤੇ ਪਹੁੰਚ ਕੇ ਸੁਧਾ ਜੀ ਨੇ ਦੱਸਿਆ, 1996 'ਚ ਅਸੀਂ ਇਨਫੋਸਿਸ ਫਾਊਡੇਸ਼ਨ ਦਾ ਨਿਰਮਾਣ ਕਰਵਾਇਆ ਸੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



