ਕੇਂਦਰ ਦੀ ਕਣਕ ਨੀਤੀ ਵਿਰੁੱਧ ਕੇ.ਸੀ.ਆਰ. ਦਾ ਦਿੱਲੀ ‘ਚ ਅੰਦੋਲਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਕੇਂਦਰ ਸਰਕਾਰ ਦੀ ਕਣਕ ਖਰੀਦ ਨੀਤੀ ਵਿਰੁੱਧ ਦਿੱਲੀ 'ਚ ਧਰਨਾ ਦਿੱਤਾ, ਜਿਸ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਸ਼ਾਮਲ ਹੋਏ। ਤੇਲੰਗਾਨਾ ਰਾਸ਼ਟਰ ਕਮੇਟੀ ਦੀ ਨੇਤਾ ਅਤੇ ਕੇ.ਸੀ.ਆਰ. ਦੀ ਬੇਟੀ ਕੇ. ਕਵਿਤਾ ਨੇ ਟਵੀਟ ਕਰ ਕੇ ਕਿਹਾ,''ਅਸੀਂ ਕੇਂਦਰ ਸਰਕਾਰ ਤੋਂ 'ਇਕ ਦੇਸ਼ ਇਕ ਖਰੀਦ ਨੀਤੀ' ਦੀ ਮੰਗ ਕਰਦੇ ਹਨ।

ਟੀ.ਆਰ.ਐੱਸ. ਕੁਝ ਸਮੇਂ ਤੋਂ ਇਹ ਮੰਗ ਉਠਾਉਂਦੀ ਰਹੀ ਹੈ। ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਮੁੱਦੇ 'ਤੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਵਿਰੋਧ-ਪ੍ਰਦਰਸ਼ਨ ਵੀ ਕੀਤਾ ਸੀ ਅਤੇ ਸੈਸ਼ਨ ਦੇ ਇਕ ਵੱਡੇ ਹਿੱਸੇ ਦਾ ਬਾਈਕਾਟ ਕੀਤਾ ਸੀ। ਤੇਲੰਗਾਨਾ ਭਵਨ 'ਚ ਧਰਨੇ 'ਤੇ ਤਖਤੀਆਂ ਲਏ ਅਤੇ ਪਾਰਟੀ ਦਾ ਗੁਲਾਬੀ ਸਕਾਰਫ਼ ਪਹਿਨੇ ਸੈਂਕੜੇ ਵਰਕਰ ਅਤੇ ਪਾਰਟੀ ਨੇਤਾ ਮੌਜੂਦ ਰਹੇ। ਟੀ.ਆਰ.ਐੱਸ. ਸੰਸਦ ਮੈਂਬਰ, ਵਿਧਾਨ ਪ੍ਰੀਸ਼ਦ, ਵਿਧਾਇਕ, ਕੈਬਨਿਟ ਮੰਤਰੀ, ਨਾਲ ਹੀ ਸ਼ਹਿਰੀ ਅਤੇ ਗ੍ਰਾਮੀਣ ਸਥਾਨਕ ਬਾਡੀਆਂ ਦੇ ਨਵੇਂ ਚੁਣੇ ਪ੍ਰਤੀਨਿਧੀ ਦਿੱਲੀ 'ਚ ਵਿਰੋਧ 'ਚ ਹਿੱਸਾ ਲੈ ਰਹੇ ਹਨ।