ਵਧਦੀ ਉਮਰ ‘ਚ ਹੱਡੀਆਂ ਨੂੰ ਰੱਖਣਾ ਹੈ ਸਿਹਤਮੰਦ ,ਜਾਣੋ ਫਿਸ਼ ਆਇਲ ਦੇ ਫਾਇਦੇ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਧਦੀ ਉਮਰ ਦੇ ਨਾਲ ਹੱਡੀਆਂ ਦੇ ਨਾਲ-ਨਾਲ ਦਿਮਾਗ 'ਤੇ ਵੀ ਇਸ ਦਾ ਅਸਰ ਹੁੰਦਾ ਹੈ ਇਸ ਲਈ ਵਧਦੀ ਉਮਰ 'ਚ ਖਾਣੇ ਤੋਂ ਇਲਾਵਾ ਕਈ ਤਰ੍ਹਾਂ ਦੇ ਸਪਲੀਮੈਂਟ ਦੀ ਵੀ ਜ਼ਰੂਰਤ ਪੈਂਦੀ ਹੈ ਜਿਸ 'ਚ ਇਕ ਹੈ ਫਿਸ਼ ਆਇਲ।

ਹੱਡੀਆਂ ਨੂੰ ਤਾਕਤਵਰ ਬਣਾਉਂਦਾ ਹੈ
ਵਧਦੀ ਉਮਰ 'ਚ ਹੱਡੀਆਂ ਦੇ ਟੁੱਟਣ ਦਾ ਵੀ ਖਤਰਾ ਰਹਿੰਦਾ ਹੈ ਕਿਉਂਕਿ ਇਹ ਉਮਰ ਵਧਣ ਨਾਲ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੀ ਪਰੇਸ਼ਾਨੀ ਔਰਤਾਂ 'ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਇਸ ਲਈ ਫਿਸ਼ ਆਇਲ ਇਸ 'ਚ ਕਾਫੀ ਮਦਦਗਾਰ ਸਿੱਧ ਹੋ ਸਕਦਾ ਹੈ।

ਇਮਿਊਨਟੀ ਵਧਾਉਣ 'ਚ ਮਦਦਗਾਰ
ਜੇਕਰ ਤੁਹਾਡਾ ਇਮਿਊਨਟੀ ਸਿਸਟਮ ਸਟ੍ਰਾਗ ਹੈ ਤਾਂ ਤੁਸੀਂ ਕਿਸੇ ਵੀ ਬਿਮਾਰੀ ਦਾ ਸਾਹਮਣਾ ਕਰ ਸਕਦੇ ਹੋ। ਕੋਵਿਡ ਤੋਂ ਬਾਅਦ ਲੋਕ ਇਮਿਊਨਟੀ ਨੂੰ ਲੈਕੇ ਲੋਕ ਚਿੰਤਿਤ ਰਹਿੰਦੇ ਹਨ। ਫਿਸ਼ ਆਇਲ ਤੁਹਾਡੀ ਇਸ ਮੁਸ਼ਕਲ ਨੂੰ ਹੱਲ ਕਰ ਸਕਦਾ ਹੈ।