ਮਿਸ਼ਨ ਪੰਜਾਬ ਦੇ ਤਹਿਤ ਚੰਡੀਗੜ੍ਹ ਪੁਜੇ ਕੇਜ਼ਰੀਵਾਲ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਅੱਜ ਇੱਥੇ ਪਹੁੰਚੇ ਹਨ। ਪੰਜਾਬ ਦੇ ਕਈ ਸੀਨੀਅਰ ਆਪ ਆਗੂਆਂ ਵੱਲੋਂ ਕੇਜਰੀਵਾਲ ਦਾ ਚੰਡੀਗੜ੍ਹ ਆਉਣ 'ਤੇ ਸੁਆਗਤ ਕੀਤਾ ਗਿਆ ਹੈ। ਉਹ ਇੱਥੇ ਗੈਸਟ ਹਾਊਸ ਵਿਖੇ ਮੀਟਿੰਗ ਕਰਨਗੇ।ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਏਅਰਪੋਰਟ ਪਹੁੰਚ ਚੁੱਕੇ ਹਨ। ਕੇਜਰੀਵਾਲ ਵੱਲੋਂ ਅੱਜ ਪੰਜਾਬ ਵਾਸੀਆਂ ਲਈ ਵੱਡੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।

ਦੁਪਿਹਰ 1 ਵਜੇ ਕੇਜਰੀਵਾਲ ਵੱਲੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਜਾਵੇਗਾ। ਇਸ ਤੋਂ ਬਾਅਦ ਉਹ ਆਪ ਆਗੂਆਂ ਨਾਲ ਬੈਠਕ ਕਰਨਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਜਾਵੇਗੀ।

More News

NRI Post
..
NRI Post
..
NRI Post
..