ਕੇਜਰੀਵਾਲ ਨੇ ਕਿਹਾ ED ਸਤੇਂਦਰ ਜੈਨ ਨੂੰ ਗ੍ਰਿਫਤਾਰ ਕਰ ਸਕਦੀ ਐ, ਪਰ ਉਹ ਚੰਨੀ ਵਾਂਗ ਰੌਲਾ ਨਹੀਂ ਪਾਵੇਗਾ…

by jaskamal

ਨਿਊਜ਼ ਡੈਸਕ (ਜਸਕਮਲ) : ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਖੁਫੀਆ ਜਾਣਕਾਰੀ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ।' ਸਾਨੂੰ ਆਪਣੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ ,ਪੰਜਾਬ ਚੋਣਾਂ ਤੋਂ ਪਹਿਲਾਂ ਈਡੀ ਸਤਿੰਦਰ ਜੈਨ ਨੂੰ ਗ੍ਰਿਫਤਾਰ ਕਰਨ ਆ ਰਹੀ ਹੈ।ਕੇਂਦਰ ਨੇ ਪਹਿਲਾਂ ਵੀ ਦੋ ਵਾਰ ਜੈਨ 'ਤੇ ਛਾਪੇਮਾਰੀ ਕੀਤੀ ਸੀ ਪਰ ਕੁਝ ਨਹੀਂ ਮਿਲਿਆ।

ਹੁਣ ਜੇਕਰ ਉਹ ਦੁਬਾਰਾ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ ਕਿਉਂਕਿ ਇਹ ਚੋਣਾਂ ਦਾ ਸੀਜ਼ਨ ਹੈ ਅਤੇ ਜਦੋਂ ਭਾਜਪਾ ਹਾਰ ਦੇਖਦੀ ਹੈ ਤਾਂ ਉਹ ਸਾਰੀਆਂ ਕੇਂਦਰੀ ਏਜੰਸੀਆਂ ਨੂੰ ਤਾਇਨਾਤ ਕਰ ਦਿੰਦੇ ਹਨ। ਇਸ ਲਈ ਇਹ ਸਪੱਸ਼ਟ ਹੈ ਕਿ ਛਾਪੇ ਮਾਰੇ ਜਾਣਗੇ, ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ,।

"ਅਸੀਂ ਡਰਨ ਵਾਲੇ ਨਹੀਂ ਹਾਂ ਕਿਉਂਕਿ ਅਸੀਂ ਸੱਚਾਈ ਦੇ ਰਾਹ 'ਤੇ ਹਾਂ ਅਤੇ ਇਹ ਰੁਕਾਵਟਾਂ ਆਉਣੀਆਂ ਹੀ ਹਨ। ਕਿਰਪਾ ਕਰਕੇ ਹੋਰ ਸਾਰੀਆਂ ਏਜੰਸੀਆਂ ਜਿਵੇਂ ਕਿ ਇਨਕਮ ਟੈਕਸ, ਸੀ.ਬੀ.ਆਈ., ਦਿੱਲੀ ਪੁਲਿਸ ਆਦਿ ਨੂੰ ਭੇਜੋ। ਅਸੀਂ ਪਹਿਲਾਂ ਵੀ ਛਾਪੇਮਾਰੀ ਕਰ ਚੁੱਕੇ ਹਾਂ। 21 ਵਿਧਾਇਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਵੀ ਵੱਧ ਤੋਂ ਵੱਧ ਸਤੇਂਦਰ ਜੈਨ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਫਿਰ ਕੁਝ ਦਿਨਾਂ ਵਿੱਚ ਜ਼ਮਾਨਤ ਮਿਲ ਜਾਵੇਗੀ। ਅਸੀਂ ਗ੍ਰਿਫਤਾਰ ਹੋਣ ਤੋਂ ਡਰਦੇ ਨਹੀਂ ਹਾਂ।

"ਪਰ ਅਸੀਂ ਚਰਨਜੀਤ ਸਿੰਘ ਚੰਨੀ ਵਾਂਗ ਰੌਲਾ ਨਹੀਂ ਪਾਵਾਂਗੇ ਕਿਉਂਕਿ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਹੈ। ਚੰਨੀ ਜੀ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਹੈ। ਲੋਕ ਹੁਣ ਜਾਣਦੇ ਹਨ ਕਿ ਉਨ੍ਹਾਂ ਨੇ 111 ਦਿਨਾਂ ਵਿੱਚ ਕੀ ਕੀਤਾ ਹੈ। ਸਾਡੇ ਕੋਲ ਅਜਿਹਾ ਕੁਝ ਨਹੀਂ ਹੈ। ਕੇਂਦਰੀ ਏਜੰਸੀਆਂ ਦਾ ਨਾ ਸਿਰਫ ਸਤੇਂਦਰ ਜੈਨ ਦੀ ਜਗ੍ਹਾ 'ਤੇ ਸਵਾਗਤ ਹੈ, ਬਲਕਿ ਮੇਰੇ ਸਥਾਨ 'ਤੇ, ਮਨੀਸ਼ ਸਿਸੋਦੀਆ ਦੇ ਸਥਾਨ 'ਤੇ ਵੀ ਅਤੇ ਤੁਸੀਂ ਭਗਵੰਤ ਮਾਨ 'ਤੇ ਵੀ ਛਾਪੇਮਾਰੀ ਕਰ ਸਕਦੇ ਹੋ।