ਕੇਜਰੀਵਾਲ ਨੇ ਆਪਣੇ ਜਨਮ ਦਿਨ ‘ਤੇ ਟਵੀਟ ਕਰ ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਮੁੱਖ ਮੰਤਰੀ ਅਤਵਿੰਦ ਕੇਜਰੀਵਾਲ ਨੇ ਆਪਣੇ ਜਨਮ ਦਿਨ 'ਤੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਯਾਦ ਕੀਤਾ। ਕੇਜਰੀਵਾਲ ਨੇ ਧੰਨਵਾਦ ਕਰਦੇ ਕਿਹਾ ਕਿ ਮੈਨੂੰ ਮਨੀਸ਼ ਸਿਸੋਦੀਆ ਦੀ ਬਹੁਤ ਯਾਦ ਆਉਦੀ ਹੈ… ਉਹ ਝੁਠੇ ਮਾਮਲੇ 'ਚ ਜੇਲ੍ਹ ਵਿੱਚ ਹੈ। ਕੇਜਰੀਵਾਲ ਨੇ ਟਵੀਟ ਕਰ ਲਿਖਿਆ ਕਿ ਆਓ ਅੱਜ ਸਾਰੇ ਇੱਕ ਸੰਕਲਪ ਕਰੀਏ ਕਿ ਅਸੀਂ ਭਾਰਤ 'ਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਵਧੀਆ ਗੁਣਵੱਤਾ ਵਾਲੀ ਸਿੱਖਿਆ ਕਰਨ ਲਈ ਆਉਣੇ ਸਾਧਨਾਂ ਦੇ ਅੰਦਰ ਸਭ ਕੁਝ ਕਰਾਂਗੇ….. ਜੋ ਇੱਕ ਮਜ਼ਬੂਤ ਭਾਰਤ ਦੀ ਨੀਂਹ ਰੱਖੇਗਾ । ਦੱਸਣਯੋਗ ਹੈ ਕਿ ਮਨੀਸ਼ ਸਿਸੋਦੀਆ ਨੂੰ CBI ਨੇ ਫਰਵਰੀ 'ਚ ਦਿੱਲੀ ਸ਼ਰਾਬ ਘੁਟਾਲੇ ਦੇ ਸਬੰਧ 'ਚ ਗ੍ਰਿਫ਼ਤਾਰ ਕੀਤਾ ਸੀ, ਉਦੋਂ ਤੋਂ ਇਹ ਉਹ ਜੇਲ੍ਹ 'ਚ ਬੰਦ ਹੈ ਕਿਉਕਿ ਉਸ ਦੀਆਂ ਜ਼ਮਾਨਤ ਪਟੀਸ਼ਨਾਂ ਰੱਦ ਹੋ ਚੁੱਕੀਆਂ ਹਨ।

More News

NRI Post
..
NRI Post
..
NRI Post
..