ਚੀਨੀ ਸਾਮਾਨ ਨੂੰ ਲੈ ਕੇ ਕੇਜਰੀਵਾਲ ਦਾ ਵੱਡਾ ਐਲਾਨ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਤੇ ਚੀਨ ਦੇ ਫੋਜੀਆਂ ਵਿਚਾਲੇ ਝੜਪ ਤੋਂ ਬਾਅਦ ਆਪ ਪਾਰਟੀ ਕੌਮੀ ਕਨਵੀਨਰ ਕੇਜਰੀਵਾਲ ਨੇ ਕਿਹਾ ਕਿ ਸਰਹੱਦ ਤੇ ਚੀਨ ਦਾ ਹਮਲਾਵਰ ਰੁਖ਼ ਵੱਧ ਰਿਹਾ, ਜਦਕਿ ਕੇਂਦਰ ਸਰਕਾਰ ਬੋਲਦੀ ਹੈ ਕਿ 'ਸਭ ਕੁਝ ਠੀਕ ਹੈ' । ਇਸ ਦੌਰਾਨ ਕੇਜਰੀਵਾਲ ਨੇ ਕਿਹਾ ਜਦੋ ਚੀਨ ਭਾਰਤ ਤੇ ਹਮਲਾ ਕਰ ਰਿਹਾ ਹੈ ਤਾਂ ਕੇਂਦਰ ਸਰਕਾਰ ਚੀਨ ਤੋਂ ਦਰਾਮਦ ਜਾਰੀ ਰੱਖਣ ਦੀ ਇਜਾਜ਼ਤ ਕਿਉ ਦੇ ਰਹੀ ਹੈ?

ਉਨ੍ਹਾਂ ਨੇ ਕਿਹਾ ਲੋਕਾਂ ਨੂੰ ਚੀਨੀ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ ਕਰਦਾ ਹਾਂ, ਅਸੀਂ ਭਾਰਤੀ ਉਤਪਾਦ ਖਰੀਦਾਂਗੇ। ਕੇਜਰੀਵਾਲ ਨੇ ਕਿਹਾ ਜੇਕਰ ਭਾਰਤ ਨੇ ਚੀਜ਼ਾਂ ਦੀ ਦਰਾਮਦ ਬੰਦ ਕਰ ਦਿੱਤੀ ਤਾਂ ਚੀਨ ਨੂੰ ਆਪਣੀ ਐਕਾਤ ਪਤਾ ਲੱਗ ਜਾਵੇਗੀ। ਉਨ੍ਹਾਂ ਨੇ ਕਿਹਾ ਚੀਨ ਨੂੰ ਸਜ਼ਾ ਦੇਣ ਦੀ ਬਜਾਏ ਮੋਦੀ ਸਰਕਾਰ ਚੀਨ ਨਾਲ ਦਰਾਮਦ ਕਰ ਰਹੀ ਹੈ । ਜ਼ਿਕਰਯੋਗ ਹੈ ਕਿ ਅਰੁਣਾਚਲ ਦੇ ਤਵਾਗ 'ਚ ਭਾਰਤ ਤੇ ਚੀਨ ਦੇ ਫੋਜੀਆਂ ਵਿੱਚ ਝੜਪ ਹੋਈ ਸੀ। ਇਸ ਦੌਰਾਨ ਚੀਨੀ ਫੋਜੀ ਕਾਫੀ ਗਿਣਤੀ 'ਚ ਜਖ਼ਮੀ ਹੋਏ ਹਨ।