MCD ਚੋਣਾਂ ਨੂੰ ਲੈ ਕੇ ਕੇਜਰੀਵਾਲ ਦਾ ਵੱਡਾ ਬਿਆਨ ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਉਹ ਆਉਣ ਵਾਲਿਆਂ ਨਗਰ ਨਿਗਮ ਚੋਣਾਂ 'ਚ ਉਨ੍ਹਾਂ ਲੋਕਾਂ ਨੂੰ ਵੋਟ ਨਾ ਪਾਉਣ , ਜੋ ਸ਼ਹਿਰ 'ਚ ਵਿਕਾਸ ਦੇ ਕੰਮਾਂ ਨੂੰ ਰੋਕਦੇ ਹਨ। ਉਨ੍ਹਾਂ ਨੇ ਕਿਹਾ ਮੱਧ ਦਿੱਲੀ ਦੇ ਪਹਾੜਗੰਜ 'ਚ ਨਗਰ ਨਿਗਮ ਚੋਣਾਂ ਦੇ ਪ੍ਰਚਾਰ ਮੁਹਿੰਮ 'ਚ ਉਨ੍ਹਾਂ ਨੇ ਸਕੂਲਾਂ ਤੇ ਹਸਪਤਾਲਾਂ ਦੇ ਨਿਰਮਾਣ ਨਾਲ ਹੀ ਮੁਫ਼ਤ ਬਿਜਲੀ ਤੇ ਪਾਣੀ ਉਪਲਬੱਧ ਕਰਾਉਣ ਵਿੱਚ ਆਪਣੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਗੱਲ ਕੀਤੀ। ਉਨ੍ਹਾਂ ਨੇ ਭਾਜਪਾ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਵੋਟ ਨਾ ਪਾਓ ,ਜੋ ਦਿੱਲੀ ਵਿੱਚ ਵਿਕਾਸ ਤੇ ਭਲਾਈ ਦੇ ਕੰਮਾਂ ਨੂੰ ਰੋਕਣਾ ਚਾਹੁੰਦੇ ਹਨ । ਅਸੀਂ ਆਪਣੇ ਕਾਰਜਕਾਲ ਦੌਰਾਨ ਸਕੂਲਾਂ ਤੇ ਹਸਪਤਾਲਾਂ ਵਿੱਚ ਸੁਧਾਰ ਕੀਤਾ । ਇਸ ਦੌਰਾਨ ਕੇਜਰੀਵਾਲ ਨੇ 4 ਦਸੰਬਰ ਨੂੰ ਹੋਣ ਵਾਲਿਆਂ MCD ਚੋਣਾਂ 'ਚ ਜਿੱਤਣ ਦਾ ਭਰੋਸਾ ਦਿੱਤਾ ਹੈ।