ਕੇਜ਼ਰੀਵਾਲ ਦਾ ‘U-Turn’ ਸੱਬ ਨੂੰ ਨਹੀਂ ਮਿਲੇਗੀ 300 ਯੂਨਿਟ ਬਿਜ਼ਲੀ ਫ੍ਰੀ…!

by vikramsehajpal

ਦਿੱਲੀ (ਦੇਵ ਇੰਦਰਜੀਤ) : ਦੁਪਹਿਰ 'ਚ ਹੋਈ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਨੇ ਦੋ ਵਾਰ ਵੱਖ-ਵੱਖ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ 'ਚ ਸਪਸ਼ਟ ਕੀਤਾ ਸੀ ਕਿ ਪਹਿਲਾਂ 300 ਯੂਨਿਟ ਫ੍ਰੀ ਹੋਣਗੇ। 300 ਯੂਨੀਟ 'ਤੇ ਇਕ ਵੀ ਯੂਨਿਟ ਖਰਚ ਹੋਇਆ ਤਾਂ ਪੂਰਾ ਬਿੱਲ ਵਸੂਲਿਆ ਜਾਵੇਗਾ, ਜਿਵੇਂ ਕਿ ਦਿੱਲੀ 'ਚ ਕੀਤਾ ਜਾ ਰਿਹਾ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਸਾਰੇ ਖਪਤਕਾਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ 300 ਯੂਨਿਟ ਤਕ ਮੁਫ਼ਤ ਬਿਜਲੀ ਦੇਣ ਦੇ ਐਲਾਨ 'ਤੇ ਕੁਝ ਘੰਟੇ ਵੀ ਨਹੀਂ ਟਿਕੀ। ਉਨ੍ਹਾਂ ਦੇ ਇਸ ਐਲ਼ਾਨ 'ਤੇ ਵਿਰੋਧੀ ਪਾਰਟੀਆਂ ਵੱਲੋਂ ਬੋਲੇ ਹੱਲੇ ਤੋਂ ਬਾਅਦ ਉਨ੍ਹਾਂ ਨੇ ਸ਼ਾਮ ਨੂੰ ਸਪਸ਼ਟ ਕੀਤਾ ਕਿ ਐੱਸਸੀ, ਬੀਸੀ ਤੇ ਬੀਪੀਐੱਲ ਪਰਿਵਾਰਾਂ ਨੂੰ 300 ਯੂਨਿਟ ਬਿਜਲੀ ਫ੍ਰੀ ਦਿੱਤੀ ਜਾਵੇਗੀ। ਉਨ੍ਹਾਂ ਕੋਲੋਂ ਯੂਨਿਟ ਦਾ ਹੀ ਬਿੱਲ ਲਿਆ ਜਾਵੇਗਾ ਪਰ ਜਨਰਲ ਵਰਗ ਲਈ ਇਹ ਸੁਵਿਧਾ ਨਹੀਂ ਹੋਵੇਗੀ। ਉਨ੍ਹਾਂ ਨੂੰ 300 ਯੂਨਿਟ ਤਕ ਫ੍ਰੀ ਬਿਜਲੀ ਮਿਲੇਗੀ ਪਰ ਜੇ ਉਨ੍ਹਾਂ ਦਾ ਬਿੱਲ 300 ਯੂਨਿਟ ਤੋਂ ਉਪਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਪਿਛਲੇ 300 ਯੂਨਿਟਾਂ ਦਾ ਬਿੱਲ ਦੇਣਾ ਪਵੇਗਾ।