ਵਿਸ਼ਵ ਕਬੱਡੀ ਕੱਪ ਲਈ ਕੀਨੀਆ ਨੇ ਐਲਾਨੀ ਟੀਮ

by mediateam

ਨਰੋਬੀ (ਇੰਦਰਜੀਤ ਸਿੰਘ) : ਪੰਜਾਬ ਸਰਕਾਰ ਵਲੋ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਜਿਸ ਵਿਚ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੀਆਂ 9 ਟੀਮਾਂ ਹਿੱਸਾ ਲੈ ਰਹੀਆਂ ਹਨ। ਵਿਸ਼ਵ ਕੱਪ ਵਿਚ ਅਫਰੀਕੀ ਮਹਾਂਦੀਪ ਦੀ ਟੀਮ ਕੀਨੀਆ ਵੀ ਖੇਡਣ ਵਾਸਤੇ ਆ ਰਹੀ ਹੈ। ਕੀਨੀਆ ਨੇ ਵਿਸ਼ਵ ਕੱਪ ਕਾਫੀ ਤਕੜੀ ਟੀਮ ਐਲਾਨੀ ਹੈ। ਜਿਸ ਵਿਚ ਇਕ ਪੰਜਾਬੀ ਮੂਲ ਦਾ ਖਿਡਾਰੀ ਵੀ ਸ਼ਾਮਲ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਕੀਨੀਆ ਦੇ ਟੀਮ ਪਹਿਲਾ ਵੀ ਵਿਸ਼ਵ ਕੱਪ ਵਿਚ ਹਿੱਸਾ ਲੈ ਚੁੱਕੀ ਹੈ। ਕੀਨੀਆ ਦੇ ਖਿਡਾਰੀਆਂ ਨੂੰ ਕਬੱਡੀ ਖੇਡ ਦੀਆਂ ਬਰੀਕੀਆਂ ਸਮਝਾਉਣ ਲਈ ਇੰਗਲੈਡ ਵਿਚ ਰਹਿੰਦੇ ਅਸ਼ੋਕ ਦਾਸ ਵੀ ਚੰਗਾ ਯੋਗਦਾਨ ਪਾਇਆ ਗਿਆ ਹੈ। ਜੋ ਇੰਗਲੈਡ ਦੀ ਔਰਤਾਂ ਦੀ ਟੀਮ ਵਿਸ਼ਵ ਕਬੱਡੀ ਕੱਪ ਵਿਚ ਲਿਆ ਕੇ ਪਹਿਲਾਂ ਹੀ ਵਾਹ ਵਾਹ ਖੱਟ ਚੁੱਕੇ ਹਨ।

More News

NRI Post
..
NRI Post
..
NRI Post
..